ਅਫਰੀਕਾ ਨੂੰ ਟੀ-20 ਸੀਰੀਜ਼ ਜਿੱਤ ਇਤਿਹਾਸ ਰਚਣ ਉਤਰੇਗੀ ਭਾਰਤੀ ਮਹਿਲਾ ਟੀਮ

02/17/2018 8:34:37 PM

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੱਖਣੀ ਅਫਰੀਕਾ ਖਿਲਾਫ ਜੋਹਾਨਿਸਬਰਗ 'ਚ ਹੋਣ ਵਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਤੀਜੇ ਮੁਕਾਬਲੇ 'ਚ ਜਿੱਤ ਦਰਜ਼ ਕਰ ਕੇ ਇਤਿਹਾਸ ਰਚਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ।
ਭਾਰਤੀ ਟੀਮ ਦਾ ਟੀਚਾ ਇਹ ਦੋਹਰੀ ਸਫਲਤਾ ਹਾਸਲ ਕਰਨ ਦਾ ਹੋਵੇਗਾ। ਉਹ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਪਹਿਲਾਂ ਹੀ 2-1 ਨਾਲ ਆਪਣੇ ਨਾਂ ਕਰ ਚੁੱਕੀ ਹੈ ਅਤੇ ਟੀ-20 ਸੀਰੀਜ਼ 'ਚ ਉਹ 2-0 ਨਾਲ ਅੱਗੇ ਹੈ।
ਇਤਿਹਾਸ ਰਚਣ 'ਤੇ ਭਾਰਤੀ ਟੀਮ ਦੀ ਨਜ਼ਰ
ਪੀ.ਟੀ.ਆਈ. ਅਨੁਸਾਰ ਜੋਹਾਨਿਸਬਰਗ 'ਚ ਜਿੱਤ ਦੇ ਨਾਲ ਹਰਮਨਪ੍ਰੀਤ ਕੌਰ ਦੀ ਟੀਮ ਸੀਰੀਜ਼ 'ਚ 3-0 ਦੀ ਅਜੇਤੂ ਬੜਤ ਕਾਇਮ ਕਰਨ ਦੇ ਨਾਲ ਦੱਖਣੀ ਅਫਰੀਕਾ ਦੇ ਦੌਰੇ 'ਤੇ ਦੋ ਸੀਰੀਜ਼ ਜਿੱਤਣ ਵਾਲੀ ਟੀਮ ਵੀ ਬਣ ਜਾਵੇਗੀ।
ਇਸ ਜਿੱਤ ਨਾਲ ਭਾਰਤੀ ਟੀਮ ਆਸਟਰੇਲੀਆ ਤੋਂ ਬਾਅਦ ਦੱਖਣੀ ਅਫਰੀਕਾ 'ਚ ਵੀ ਟੀ-20 ਸੀਰੀਜ਼ 'ਚ ਆਪਣੀ ਅਜੇਤੂ ਬੜਤ ਨੂੰ ਜਾਰੀ ਰੱਖਣਾ ਚਾਹੇਗੀ। ਮਹਿਲਾਵਾਂ ਦੇ ਇਸ ਮੈਚ ਤੋਂ ਬਾਅਦ ਇਸ ਜਗ੍ਹਾ 'ਤੇ ਭਾਰਤੀ ਪੁਰਸ਼ ਟੀਮ ਵੀ ਐਤਵਾਰ ਨੂੰ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨਾਲ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ।
ਮੰਧਾਨਾ ਅਤੇ ਮਿਤਾਲੀ 'ਤੇ ਰਹੇਗੀ ਨਜ਼ਰ
ਸਮ੍ਰਿਤੀ ਸੰਧਾਨਾ ਅਤੇ ਮਿਤਾਲੀ ਰਾਜ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਜਿੰਮੇਵਾਰ ਹੋਵੇਗੀ। ਸੀਰੀਜ਼ 'ਚ ਭਾਰਤ ਦਾ ਪ੍ਰਦਰਸ਼ਨ ਹੁਣ ਤੱਕ ਸ਼ਾਨਦਾਰ ਰਿਹਾ ਹੈ ਅਤੇ ਟੀਮ ਨੇ ਪਹਿਲੇ ਮੈਚ 'ਚ 7 ਵਿਕਟਾਂ ਨਾਲ ਅਤੇ ਦੂਜਾ ਮੈਚ 9 ਵਿਕਟਾਂ ਨਾਲ ਜਿੱਤਿਆ।
ਮਿਤਾਲੀ ਨੇ ਪਹਿਲੇ ਮੈਚ 'ਚ 48 ਗੇਂਦਾਂ 'ਚ ਅਜੇਤੂ 54 ਦੌੜਾਂ ਦੀ ਪਾਰੀ ਖੇਡੀ ਤਾਂ ਉਹ ਦੂਜੇ ਮੈਚ 'ਚ 61 ਗੇਂਦਾਂ 'ਚ ਅਜੇਤੂ 76 ਦੌੜਾਂ ਬਣਾਈਆਂ। ਸਮ੍ਰਿਤੀ ਨੇ ਵੀ ਵਨ ਡੇ ਸੀਰੀਜ਼ ਦੀ ਫਾਰਮ ਨੂੰ ਇਥੇ ਜਾਰੀ ਰੱਖਦੇ ਹੋਏ ਦੂਜੇ ਮੈਚ 'ਚ 42 ਗੇਂਦਾਂ 'ਚ 57 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ 3 ਛੱਕੇ ਵੀ ਲਗਾਏ। 
ਸੀਰੀਜ਼ 'ਚ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਝੂਲਨ ਗੋਸਵਾਮੀ ਦੀ ਗੈਰ ਮੌਜੂਦਗੀ 'ਚ ਸ਼ਿਖਾ ਪਾਂਡੇ ਭਾਰਤੀ ਹਮਲਾਵਰ ਦੀ ਅਗੁਵਾਈ ਕਰ ਰਹੀ ਹੈ। ਉਸ ਨੇ ਲੇਗ ਸਪਿਨਰ ਪੂਨਮ ਯਾਦਵ, ਆਫ ਸਪਿਨਰ ਅਨੁਜਾ ਪਾਚਿਲ ਅਤੇ ਆਲਰਾਊਂਡਰ ਦੀਪਤੀ ਸ਼ਰਮਾ ਦਾ ਵਧੀਆ ਸਾਥ ਮਿਲਿਆ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮ ਪ੍ਰਬੰਧਕ 6 ਸਾਲ ਬਾਅਦ ਵਾਪਸੀ ਕਰ ਰਹੀ ਅਨੁਭਵੀ ਰੂਮੇਲ ਧਰ ਨੂੰ ਟੀਮ 'ਚ ਸ਼ਾਮਲ ਕਰਨਾ ਹੈ ਜਾ ਨਹੀਂ।