ਭਾਰਤੀ ਮਹਿਲਾਵਾਂ ਦੀ ਰਿਕਾਰਡ ਜਿੱਤ, ਸੀਰੀਜ਼ ''ਤੇ ਕੀਤਾ ਕਬਜ਼ਾ

10/11/2019 8:50:42 PM

ਬੜੋਦਰਾ— ਕਪਤਾਨ ਮਿਤਾਲੀ ਰਾਜ (66) ਤੇ ਪੂਨਮ ਰਾਊਤ (65) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ ਦੂਜੇ ਵਨ ਡੇ 'ਚ ਸ਼ੁੱਕਰਵਾਰ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਰਿਕਾਰਡ ਜਿੱਤ ਹਾਸਲ ਕੀਤੀ ਤੇ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾ ਲਈ। ਦੱਖਣੀ ਅਫਰੀਕਾ ਨੇ 50 ਓਵਰਾਂ 'ਚ 6 ਵਿਕਟਾਂ 'ਤੇ 247 ਦੌੜਾਂ ਬਣਾਈਆਂ ਜਦਕਿ ਭਾਰਤ ਨੇ 48 ਓਵਰਾਂ 'ਚ ਹੀ ਪੰਜ ਵਿਕਟਾਂ 'ਤੇ 248 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ। ਭਾਰਤੀ ਮਹਿਲਾ ਟੀਮ ਦੀ ਟੀਚੇ ਦਾ ਪਿੱਛਾ ਕਰਦੇ ਹੋਏ ਇਹ ਸਭ ਤੋਂ ਵੱਡੀ ਜਿੱਤ ਹੈ। ਭਾਰਤ ਨੇ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਤੋਂ ਟੀ-20 ਸੀਰੀਜ਼ 3-1 ਨਾਲ ਜਿੱਤੀ ਸੀ। ਮਿਤਾਲੀ ਤੇ ਪੂਨਮ ਨੇ ਤੀਜੇ ਵਿਕਟ ਲਈ 129 ਦੌੜਾਂ ਦੀ ਵੱਡੀ ਸਾਂਝੇਦਾਰੀ ਕਰ ਜਿੱਤ ਦਾ ਆਧਾਰ ਤਿਆਰ ਕੀਤਾ। ਪੂਨਮ ਨੇ 92 ਗੇਂਦਾਂ 'ਤੇ 65 ਦੌੜਾਂ ਨਾਲ 7 ਚੌਕੇ ਲਗਾਏ ਤੇ ਉਸ ਨੂੰ 'ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਮਿਲਿਆ।

Gurdeep Singh

This news is Content Editor Gurdeep Singh