ਭਾਰਤੀ ਮਹਿਲਾ ਹਾਕੀ ਟੀਮ ਨੇ FIH ਸੀਰੀਜ਼ ਫਾਈਨਲਸ ਖਿਤਾਬ ਜਿੱਤਿਆ
06/23/2019 5:24:14 PM
ਹਿਰੋਸ਼ਿਮਾ— ਭਾਰਤ ਨੇ ਐਤਵਾਰ ਨੂੰ ਇੱਥੇ ਫਾਈਨਲ 'ਚ ਮੇਜ਼ਬਾਨ ਜਾਪਾਨ ਨੂੰ 3-1 ਨਾਲ ਹਰਾ ਕੇ ਮਹਿਲਾ ਐੱਫ.ਆਈ.ਐੱਚ. ਸੀਰੀਜ਼ ਫਾਈਨਲਸ ਹਾਕੀ ਟੂਰਨਾਮੈਂਟ ਆਪਣੇ ਨਾਂ ਕੀਤਾ। ਭਾਰਤੀ ਮਹਿਲਾ ਟੀਮ ਨੇ ਹਿਰੋਸ਼ਿਮਾ ਹਾਕੀ ਸਟੇਡੀਅਮ 'ਚ ਏਸ਼ੀਆਈ ਚੈਂਪੀਅਨ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਕਪਤਾਨ ਰਾਣੀ ਰਾਮਪਾਲ ਨੇ ਤੀਜੇ ਹੀ ਮਿੰਟ 'ਚ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ।
ਇਸ ਤੋਂ ਬਾਅਦ ਡ੍ਰੈਗ ਫਲਿਕਰ ਗੁਰਜੀਤ ਕੌਰ ਨੇ 45ਵੇਂ ਅਤੇ 60ਵੇਂ ਮਿੰਟ 'ਚ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕੀਤੀ। ਕਾਨੋਨ ਮੋਰੀ ਨੇ ਜਾਪਾਨ ਲਈ ਇਕਲੌਤਾ ਗੋਲ 11ਵੇਂ ਮਿੰਟ 'ਚ ਕੀਤਾ। ਭਾਰਤੀ ਟੀਮ ਇਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਕੇ ਪਹਿਲਾਂ ਹੀ 2020 ਓਲੰਪਿਕ ਕੁਆਲੀਫਾਇਰ ਦੇ ਆਖਰੀ ਦੌਰ ਦੇ ਲਈ ਕੁਆਲੀਫਾਈ ਕਰ ਚੁੱਕੀ ਹੈ।