ਤਿਕੋਣੀ ਟੀ-20 ਸੀਰੀਜ਼ ''ਚ ਇੰਗਲੈਂਡ ਤੋਂ ਚਾਰ ਵਿਕਟਾਂ ਨਾਲ ਹਾਰੀ ਭਾਰਤੀ ਮਹਿਲਾ ਟੀਮ

02/07/2020 3:46:47 PM

ਸਪੋਰਟਸ ਡੈਸਕ— ਖਰਾਬ ਬੱਲੇਬਾਜ਼ੀ ਕਾਰਨ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਤਿਕੋਣੀ ਟੀ-20 ਸੀਰੀਜ਼ ਦੇ ਲਗਾਤਾਰ ਦੂਜੇ ਮੈਚ 'ਚ ਇੰਗਲੈਂਡ ਦੇ ਹੱਥੋਂ ਚਾਰ ਵਿਕਟਾਂ ਨਾਲ ਹਾਰ ਝਲਣੀ ਪਈ। ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਟੀਮ ਦੇ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ 'ਚ ਨਹੀਂ ਬਦਲ ਸਕੇ। ਭਾਰਤ ਨੇ 20 ਓਵਰ 'ਚ 6 ਵਿਕਟਾਂ 'ਤੇ 123 ਦੌੜਾਂ ਬਣਾਈਆਂ ਜਿਸ 'ਚ ਸੰਮ੍ਰਿਤੀ ਮੰਧਾਨਾ ਨੇ 40 ਗੇਂਦ 'ਚ ਸਭ ਤੋਂ ਜ਼ਿਆਦਾ 45 ਦੌੜਾਂ ਜੋੜੀਆਂ। ਜਵਾਬ 'ਚ ਨਤਾਲੀ ਸਕੀਵੇਰ ਨੇ 38 ਗੇਂਦ 'ਚ 6 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਇੰਗਲੈਂਡ ਨੇ 7 ਗੇਂਦ ਬਾਕੀ ਰਹਿੰਦੇ ਟੀਚਾ ਹਾਸਲ ਕਰ ਲਿਆ।

ਭਾਰਤ ਲਈ ਰਾਜੇਸ਼ਵਰੀ ਗਾਇਕਵਾੜ ਨੇ ਤਿੰਨ ਵਿਕਟਾਂ ਲਈਆਂ ਜਦਕਿ ਰਾਧਾ ਯਾਦਵ ਨੂੰ ਦੋ ਵਿਕਟ ਮਿਲੇ। ਭਾਰਤ ਨੇ ਪਹਿਲੇ ਮੈਚ 'ਚ ਇੰਗਲੈਂਡ ਨੂੰ ਹਰਾਇਆ ਸੀ। ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 40 ਗੇਂਦ 'ਚ 7 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 45 ਦੌੜਾਂ ਬਣਾਈਆਂ। ਜੇਮਿਮਾ ਰੋਡ੍ਰੀਗੇਜ ਨੇ 23 ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ ਸਿਰਫ 14 ਦੌੜਾਂ ਬਣਾਈਆਂ। ਸ਼ੇਫਾਲੀ ਵਰਮਾ ਦੀ ਖਰਾਬ ਫਾਰਮ ਜਾਰੀ ਰਹੀ ਅਤੇ ਛੇਵੇਂ ਓਵਰ 'ਚ ਪਵੇਲੀਅਨ ਪਰਤ ਗਈ। ਹਰਮਨਪ੍ਰੀਤ ਦਾ ਨਾਕਾਮ ਰਹਿਣਾ ਭਾਰਤ ਲਈ ਵੱਡਾ ਝਟਕਾ ਸੀ। ਇੰਗਲੈਂਡ ਲਈ ਆਨਿਆ ਸ਼ਰੁਬਸੋਲੇ ਨੇ ਤਿੰਨ ਅਤੇ ਕੈਥਰੀਨ ਬ੍ਰੰਟ ਨੇ ਦੋ ਵਿਕਟਾਂ ਲਈਆਂ। ਸ਼ੁਬਸੋਲੇ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਭਾਰਤੀ ਟੀਮ ਹੁਣ ਅੱਠ ਫਰਵਰੀ ਨੂੰ ਆਸਟਰੇਲੀਆ ਨਾਲ ਖੇਡੇਗੀ।

Tarsem Singh

This news is Content Editor Tarsem Singh