ਛੋਟੇ-ਛੋਟੇ ਕਮਰਿਆਂ ''ਚ ਇਕਾਂਤਵਾਸ ਵਿਚ ਰਹਿ ਰਹੀ ਹੈ ਭਾਰਤੀ ਮਹਿਲਾ ਕ੍ਰਿਕਟ ਟੀਮ

09/03/2021 2:29:54 AM

ਨਵੀਂ ਦਿੱਲੀ- ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਬ੍ਰਿਸਬੇਨ ਦੇ ਹੋਟਲ ਦੇ ਛੋਟੇ-ਛੋਟੇ ਕਮਰਿਆਂ ਵਿਚ ਇਕਾਂਤਵਾਸ 'ਚ ਰੱਖਿਆ ਗਿਆ ਹੈ, ਜਿਸ ਵਿਚ ਉਨ੍ਹਾਂ ਨੇ 14 ਦਿਨ ਦੇ ਸਖਤ ਇਕਾਂਤਵਾਸ ਦੇ ਚਾਰ ਦਿਨ ਹੀ ਬਿਤਾਏ ਹਨ ਅਤੇ ਬੀ. ਸੀ. ਸੀ. ਆਈ. ਅਧਿਕਾਰੀ ਅਨੁਸਾਰ ਇਸਦਾ ਅਸਰ ਖਿਡਾਰੀਆਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਅਧਿਕਾਰੀ ਨੇ ਕਿਹਾ ਕਿ ਸਰਕਾਰ ਵਲੋਂ ਮੁਹੱਈਆ ਕਰਵਾਈ ਜਾਣ ਵਾਲੀ ਇਕਾਂਤਵਾਸ ਸਹੂਲਤ ਵਿਚ ਕਮਰੇ ਬਹੁਤ ਹੀ ਛੋਟੇ ਹਨ, ਜਿਨ੍ਹਾਂ ਵਿਚ ਖਿਡਾਰਨਾਂ ਸਿਰਫ ਹਲਕਾ ਜਿਹਾ ਅਭਿਆਸ ਹੀ ਕਰ ਪਾ ਰਹੀਆਂ ਹਨ।

ਇਹ ਖ਼ਬਰ ਪੜ੍ਹੋ- ਵਿਰਾਟ ਨੇ ਚੌਥੇ ਟੈਸਟ 'ਚ ਬਣਾਇਆ ਵੱਡਾ ਰਿਕਾਰਡ, ਸਚਿਨ-ਪੋਂਟਿੰਗ ਨੂੰ ਛੱਡਿਆ ਪਿੱਛੇ


ਅਧਿਕਾਰੀ ਨੇ ਕਿਹਾ ਕਿ ਕਮਰੇ ਬਹੁਤ ਛੋਟੇ ਹਨ। ਤੁਸੀਂ ਇਸ ਵਿਚ ਜ਼ਿਆਦਾ ਕੁਝ ਟ੍ਰੇਨਿੰਗ ਨਹੀਂ ਕਰ ਸਕਦੇ। ਹਾਲਾਂਕਿ ਉੱਥੇ ਸੁਰੱਖਿਆ ਕਰਮਚਾਰੀ ਤਾਇਨਾਤ ਨਹੀਂ ਹਨ, ਜਿਵੇਂ ਕਿ ਬ੍ਰਿਟੇਨ ਵਿਚ ਖਿਡਾਰੀਆਂ ਦੇ ਨਾਲ ਹੋਇਆ ਸੀ ਪਰ ਫਿਰ ਵੀ ਇਕਾਂਤਵਾਸ ਬਹੁਤ ਵੱਡਾ ਹੈ। ਹਾਲਾਂਕਿ ਜੋ ਖਾਣਾ ਦਿੱਤਾ ਜਾ ਰਿਹਾ ਹੈ, ਉਹ ਠੀਕ ਹੈ ਅਤੇ ਹਰ ਦਿਨ ਖਾਣ ਦਾ ਮੇਨੂ ਬਦਲ ਰਿਹਾ ਹੈ ਪਰ ਦੋ ਹਫਤੇ ਬਹੁਤ ਚੁਣੌਤੀਪੂਰਨ ਹੋਣਗੇ।

ਇਹ ਖ਼ਬਰ ਪੜ੍ਹੋ- ਡਰਸਨ ਦਾ ਫਿਰ ਸ਼ਿਕਾਰ ਬਣੇ ਪੁਜਾਰਾ, ਇੰਨੀ ਵਾਰ ਕੀਤਾ ਆਊਟ


ਬ੍ਰਿਟੇਨ ਵਿਚ ਖਿਡਾਰੀਆਂ ਨੂੰ ਇਕਾਂਤਵਾਸ ਦੇ ਪਹਿਲੇ ਹਫਤੇ ਵਿਚ ਵੀ ਅਭਿਆਸ ਕਰਨ ਦੀ ਆਗਿਆ ਦੇ ਦਿੱਤੀ ਸੀ ਕਿਉਂਕਿ ਉਨ੍ਹਾਂ ਨੇ ਮੁੰਬਈ ਵਿਚ ਦੋ ਹਫਤੇ ਇਕਾਂਤਵਾਸ ਵਿਚ ਬਿਤਾਏ ਹਨ। ਮਹਿਲਾ ਟੀਮ ਤਿੰਨ ਵਨ ਡੇ, ਡੇਅ ਨਾਈਟ ਇਕਤੌਲਤਾ ਟੈਸਟ ਮੈਚ ਅਤੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਦੇ ਲਈ ਸੋਮਵਾਰ ਨੂੰ ਬ੍ਰਿਸਬੇਨ ਪਹੁੰਚੀ। ਸਿਡਨੀ, ਪਰਥ ਤੇ ਮੈਲਬੋਰਨ ਵਿਚ ਕੋਵਿਡ-19 ਸਬੰਧਿਤ ਪਾਬੰਦੀਆਂ ਦੇ ਚੱਲਦੇ ਪ੍ਰੋਗਰਾਮ ਵਿਚ ਵੀ ਬਦਲਾਅ ਹੋਇਆ। ਹੁਣ ਸਾਰੇ ਮੈਚ ਕਵੀਂਸਲੈਂਡ ਵਿਚ ਖੇਡੇ ਜਾਣਗੇ ਅਤੇ ਸੀਰੀਜ਼ ਦੋ ਦਿਨ ਦੀ ਦੇਰੀ ਤੋਂ ਬਾਅਦ 21 ਸਤੰਬਰ ਤੋਂ ਸ਼ੁਰੂ ਹੋਵੇਗੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh