ਭਾਰਤੀ ਮਹਿਲਾ ਹਾਕੀ ਟੀਮ ਨੇ ਬ੍ਰਿਟੇਨ ਨੂੰ ਡਰਾਅ ''ਤੇ ਰੋਕਿਆ

10/04/2019 7:00:14 PM

ਮਾਰਲੋ- ਨਵਜੋਤ ਕੌਰ ਤੇ ਗੁਰਜੀਤ ਕੌਰ ਦੇ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਇੰਗਲੈਂਡ ਦੌਰੇ ਦੇ ਆਪਣੇ ਆਖਰੀ ਮੈਚ ਵਿਚ ਬ੍ਰਿਟੇਨ ਨੂੰ 2-2 ਨਾਲ ਡਰਾਅ 'ਤੇ ਰੋਕਿਆ। ਭਾਰਤ ਲਈ ਨਵਜੋਤ (8ਵਾਂ ਮਿੰਟ) ਤੇ ਗੁਰਜੀਤ (48ਵਾਂ) ਨੇ ਗੋਲ ਕੀਤੇ ਜਦਕਿ ਬ੍ਰਿਟੇਨ ਲਈ ਐਲਿਜ਼ਾਬੇਥ ਨੀਲ (55ਵਾਂ) ਤੇ ਅੰਨਾ ਟੋਮਾਨ (60ਵਾਂ) ਨੇ ਗੋਲ ਕੀਤੇ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਦੌਰੇ ਦਾ ਅੰਤ ਬ੍ਰਿਟੇਨ ਵਰਗੀ ਮਜ਼ਬੂਤ ਟੀਮ ਵਿਰੁੱਧ ਡਰਾਅ ਖੇਡਿਆ। ਭਾਰਤ ਨੇ 5 ਮੈਚਾਂ ਵਿਚੋਂ ਇਕ ਜਿੱਤਿਆ, ਇਕ ਹਾਰਿਆ ਅਤੇ ਤਿੰਨ ਡਰਾਅ ਖੇਡੇ।
ਪਿਛਲੇ ਮੈਚ ਵਿਚ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਨੇ ਹਮਲਾਵਰ ਸ਼ੁਰੂਆਤ ਕੀਤੀ ਤੇ ਮੇਜ਼ਬਾਨ ਦੇ ਹੱਕ ਵਿਚ ਹੀ ਖੇਡ ਹੁੰਦੀ ਰਹੀ। ਸ਼ੁਰੂਆਤੀ ਹਮਲਿਆਂ ਦਾ ਫਾਇਦਾ 8ਵੇਂ ਮਿੰਟ ਵਿਚ ਪੈਨਲਟੀ ਕਾਰਨਰ ਦੇ ਰੂਪ ਵਿਚ ਮਿਲਿਆ ਜਿਸ ਨੂੰ ਨਵਜੋਤ ਨੇ ਗੋਲ ਵਿਚ ਬਦਲਿਆ। ਦੂਜੇ ਕੁਆਰਟਰ ਵਿਚ ਦੋਵੇਂ ਟੀਮਾਂ ਵਿਚਾਲੇ ਮੁਕਾਬਲਾ ਬਰਾਬਰੀ ਦਾ ਰਿਹਾ। ਬ੍ਰਿਟੇਨ ਨੂੰ ਤਿੰਨ ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਗੋਲਕੀਪਰ ਸਵਿਤਾ ਨੇ ਤਿੰਨਾਂ ਨੂੰ ਬਚਾਅ ਲਿਆ।
ਤੀਜੇ ਕੁਆਰਟਰ ਵਿਚ ਭਾਰਤ ਨੇ ਗੇਂਦ 'ਤੇ ਕੰਟਰੋਲ ਬਣਾਈ ਰੱਖਿਆ। ਹਾਫ ਟਾਈਮ ਵਿਚ ਹੀਸ਼ ਦੀ ਜਗ੍ਹਾ ਆਈ. ਐਮੀ ਟਿਨੇਂਟ ਨੇ 40ਵੇਂ ਮਿੰਟ ਵਿਚ ਗੁਰਜੀਤ ਦਾ ਗੋਲ ਬਚਾਇਆ। ਭਾਰਤ ਨੇ 48ਵੇਂ ਮਿੰਟ ਵਿਚ ਇਕ ਹੋਰ ਗੋਲ ਕੀਤਾ। ਬ੍ਰਿਟੇਨ ਨੇ ਹਾਲਾਂਕਿ ਆਖਰੀ ਪੰਜ ਮਿੰਟਾਂ ਵਿਚ ਦੋ ਗੋਲ ਕਰ ਕੇ ਭਾਰਤੀ ਟੀਮ ਦੀ ਜਿੱਤ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ। ਇਹ ਭਾਰਤੀ ਗੋਲਕੀਪਰ ਸਵਿਤਾ ਦਾ 200ਵਾਂ ਕੌਮਾਂਤਰੀ ਮੈਚ ਸੀ।


Gurdeep Singh

Content Editor

Related News