ਭਾਰਤੀ ਮਹਿਲਾ ਹਾਕੀ ਟੀਮ ਇੰਗਲੈਂਡ ਤੋਂ 1-4 ਨਾਲ ਹਾਰੀ

07/19/2017 12:14:01 AM

ਜੋਹਾਨਸਬਗ— ਭਾਰਤ ਨੂੰ ਮਹਿਲਾ ਹਾਕੀ ਵਿਸ਼ਵ ਲੀਗ ਸੈਮੀਫਾਈਨਲਸ ਦੇ ਕੁਆਰਟਰ ਫਾਈਨਲ ਵਿਚ ਮੰਗਲਵਾਰ ਇੱਥੇ ਇੰਗਲੈਂਡ ਹੱਥੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਵੱਲੋਂ ਇਕਲੌਤਾ ਗੋਲ ਡ੍ਰੈਗ ਫਿਲਕਰ ਗੁਰਜੀਤ ਕੌਰ ਨੇ 57ਵੇਂ ਮਿੰਟ ਵਿਚ ਕੀਤਾ। ਭਾਰਤ ਹੁਣ ਪੰਜਵੇਂ ਸਥਾਨ ਲਈ ਮੈਚ ਖੇਡੇਗਾ, ਜਿਹੜਾ 20 ਜੁਲਾਈ ਨੂੰ ਹੋਵੇਗਾ। ਇੰਗਲੈਂਡ ਨੇ ਸ਼ੁਰੂ ਤੋਂ ਹੀ ਹਮਲਾਵਰ ਵਤੀਰਾ ਅਪਣਾਇਆ ਤੇ ਲਗਾਤਾਰ ਤਿੰਨ ਪੈਨਲਟੀ ਕਾਰਨਰ ਹਾਸਲ ਕਰ ਕੇ ਭਾਰਤ ਨੂੰ ਬੈਕਫੁੱਟ 'ਤੇ ਰੱਖਿਆ। ਉਸ ਨੇ ਪਹਿਲੇ ਕੁਆਰਟਰ ਵਿਚ ਹੀ ਦੋ ਗੋਲ ਕਰ ਕੇ ਭਾਰਤੀ ਟੀਮ ਨੂੰ ਦਬਾਅ ਵਿਚ ਲਿਆ ਦਿੱਤਾ। ਭਾਰਤ ਇਸ ਤੋਂ ਆਖਿਰ ਤੱਕ ਨਹੀਂ ਉਭਰ ਸਕਿਆ।