ਕਾਮਨਵੈਲਥ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ, ਹਰਮਨਪ੍ਰੀਤ ਨੂੰ ਕਮਾਨ

07/12/2022 1:36:46 PM

ਨਵੀਂ ਦਿੱਲੀ- ਧੜੱਲੇਦਾਰ ਬੱਲਬਾਜ਼ ਹਰਮਨਪ੍ਰੀਤ ਕੌਰ ਬਰਮਿੰਘਮ ਵਿੱਚ 28 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਕਾਮਨਵੈਲਥ ਖੇਡਾਂ-2022 ਵਿੱਚ 15 ਮੈਂਬਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਅਗਵਾਈ ਕਰੇਗੀ। ਇਹ ਜਾਣਕਾਰੀ ਅੱਜ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਦਿੱਤੀ ਗਈ ਹੈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਟੀਮ ਦੀ ਉਪ ਕਪਤਾਨ ਬਣਾਇਆ ਗਿਆ ਹੈ। 

ਇਹ ਵੀ ਪੜ੍ਹੋ : ਨਿਸ਼ਾਨੇਬਾਜ਼ੀ ਵਿਸ਼ਵ ਕੱਪ : ਅਰਜੁਨ ਬਬੂਤਾ ਨੇ 10 ਮੀਟਰ ਏਅਰ ਰਾਈਫਲ 'ਚ ਭਾਰਤ ਲਈ ਜਿੱਤਿਆ ਸੋਨ ਤਮਗ਼ਾ

ਬੋਰਡ ਵੱਲੋਂ ਜਾਰੀ ਬਿਆਨ ਵਿੱਚ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਕਿਹਾ ਕਿ ਕਾਮਨਵੈਲਥ ਖੇਡਾਂ ਵਿੱਚ ਪਹਿਲੀ ਵਾਰ ਮਹਿਲਾਵਾਂ ਦੇ ਕੌਮਾਂਤਰੀ ਟੀ-20 ਕ੍ਰਿਕਟ ਮੁਕਾਬਲੇ ਹੋਣਗੇ। ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਗਰੁੱਪ-ਏ ਵਿੱਚ ਪਾਕਿਸਤਾਨ, ਆਸਟਰੇਲੀਆ ਤੇ ਬਾਰਬਾਡੋਸ ਨਾਲ ਰੱਖਿਆ ਗਿਆ ਹੈ। ਭਾਰਤੀ ਟੀਮ ਦਾ ਪਹਿਲਾ ਮੁਕਾਬਲਾ 29 ਜੁਲਾਈ ਨੂੰ ਆਸਟਰੇਲੀਆ ਖ਼ਿਲਾਫ਼ ਖੇਡੇਗੀ ਅਤੇ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ 31 ਜੁਲਾਈ ਨੂੰ ਅਤੇ ਬਾਰਬਾਡੋਸ ਖ਼ਿਲਾਫ਼ 3 ਅਗਸਤ ਨੂੰ ਹੋਵੇਗਾ। ਗਰੁੱਪ-ਬੀ ਵਿੱਚ ਸ੍ਰੀਲੰਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਹਨ।

ਇਹ ਵੀ ਪੜ੍ਹੋ : ENG v IND : ਸੂਰਯਕੁਮਾਰ ਯਾਦਵ ਨੇ ਟੀ20 'ਚ ਸੈਂਕੜਾ ਲਗਾ ਕੇ ਬਣਾਇਆ ਇਹ ਰਿਕਾਰਡ

ਭਾਰਤੀ ਟੀਮ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਸ਼ੈਫਾਲੀ ਵਰਮਾ, ਐੱਸ. ਮੇਘਨਾ, ਤਾਨੀਆ ਭਾਟੀਆ, ਯਸਤਿਕਾ ਭਾਟੀਆ, ਦੀਪਤੀ ਸ਼ਰਮਾ, ਰਾਜੇਸ਼ਵਰੀ ਗਾਇਕਵਾੜ, ਪੂਜਾ ਵਸਤਰਾਕਾਰ, ਮੇਘਨਾ ਸਿੰਘ, ਰੇਣੁਕਾ ਠਾਕੁਰ, ਜੇਮਿਮਾ ਰੋਡ੍ਰੀਗੇਜ, ਰਾਧਾ ਯਾਦਵ, ਹਰਲੀਨ ਦਿਓਲ, ਸਨੇਹ ਰਾਣਾ।

ਸਟੈਂਡਬਾਏ : ਸਿਮਰਨ ਦਿਲ ਬਹਾਦਰ, ਰਿਚਾ ਘੋਸ਼, ਪੂਨਮ ਯਾਦਵ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 

Tarsem Singh

This news is Content Editor Tarsem Singh