ਕੋਰੋਨਾ ਵਾਇਰਸ ਕਾਰਨ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਰੱਦ

03/09/2020 4:58:32 PM

ਸਪੋਰਟਸ ਡੈਸਕ : ਕੋਰੋਨਾ ਵਾਇਰਸ ਦੇ ਕਹਿਰ ਕਾਰਨ ਇੰਡੀਅਨ ਵੇਲਸ ਏ. ਟੀ. ਪੀ. ਅਤੇ ਡਬਲਿਊ. ਟੀ. ਏ. ਟੈਨਿਸ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਹੈ ਅਤੇ ਸਿਹਤ ਕਾਰਨਾਂ ਨਾਲ ਰੱਦ ਹੋਣ ਵਾਲਾ ਇਹ ਅਮਰੀਕਾ ਦਾ ਪਹਿਲਾ ਖੇਡ ਆਯੋਜਨ ਹੈ। ਚਾਰੇ ਗ੍ਰੈਂਡਸਲੈਮ ਤੋਂ ਬਾੱਦ ਇਹ ਟੈਨਿਸ ਦਾ ਸਭ ਤੋਂ ਵੱਡਾ ਟੂਰਨਾਮੈਂਟ ਕੁਝ ਦਿਨ ਬਾਅਦ ਸ਼ੁਰੂ ਹੋਣ ਵਾਲੀ ਸੀ। ਅਧਿਕਾਰੀਆਂ ਨੇ ਐਤਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਕੈਲੀਫੋਰਨੀਆ ਵਿਚ ਸਿਹਤ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਨ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਟੂਰਨਾਮੈਂਟ ਨਿਰਦੇਸ਼ਕ ਟਾਮੀ ਹਾਸ ਨੇ ਕਿਹਾ, ''ਅਸੀਂ ਬਹੁਤ ਨਿਰਾਸ਼ ਹਾਂ ਕਿ ਟੂਰਨਾਮੈਂਟ ਨਹੀਂ ਹੋ ਰਿਹਾ ਹੈ ਪਰ ਸਥਾਨਕ ਲੋਕਾਂ, ਪ੍ਰਸ਼ੰਸਕਾਂ, ਖਿਡਾਰੀਆਂ, ਸਪਾਂਸਰਾਂ, ਮਾਲਕਾਂ ਅਤੇ ਸਾਰਿਆਂ ਨੂੰ ਧਿਆਨ 'ਚ ਰੱਖ ਕੇ ਇਹ ਫੈਸਲਾ ਲਿਆ ਗਿਆ ਹੈ।'' ਇਸ ਟੂਰਨਾਮੈਂਟ ਨੂੰ ਦੇਖਣ ਹਰ ਸਾਲ 4 ਲੱਖ ਤੋਂ ਵੱਧ ਲੋਕ ਆਉਂਦੇ ਹਨ। ਕਈ ਖਿਡਾਰੀ ਇੰਡੀਅਨ ਵੇਲਸ ਪਹੁੰਚ ਚੁੱਕੇ ਕਿਉਂਕਿ ਸੋਮਵਾਰ ਤੋਂ ਕੁਆਲੀਫਾਈਂਗ ਮੁਕਾਬਲੇ ਸ਼ੁਰੂ ਹੋਣੇ ਹਨ।


Related News