ਤਜਾਕਿਸਤਾਨ ਨਾਲ ''ਕਰੋ ਜਾਂ ਮਰੋ'' ਮੁਕਾਬਲੇ ''ਚ ਭਿੜੇਗੀ ਭਾਰਤੀ ਅੰਡਰ-23 ਟੀਮ

03/23/2019 4:35:13 PM

ਤਾਸ਼ਕੰਦ : ਭਾਰਤੀ ਦੀ ਅੰਡਰ-23 ਟੀਮ ਐਤਵਾਰ ਨੂੰ ਜਿੱਥੇ ਏ. ਐੱਫ. ਸੀ. ਚੈਂਪੀਅਨਸ਼ਿਪ ਕੁਆਲੀਫਾਇਰ ਦੇ 'ਕਰੋ ਜਾਂ ਮਰੋ' ਮੁਕਾਬਲੇ ਵਿਚ ਤਜਾਕਿਸਤਾਨ ਨਾਲ ਭਿੜੇਗੀ ਤਾਂ ਉਹ ਪਹਿਲੇ ਮੁਕਾਬਲੇ ਵਿਚ ਮਿਲੀ ਨਿਰਾਸ਼ਾ ਨੂੰ ਖਤਮ ਕਰਨਾ ਚਾਹੇਗੀ। ਭਾਰਤੀ ਟੀਮ ਪਹਿਲੇ ਮੈਚ ਵਿਚ ਸਾਬਕਾ ਚੈਂਪੀਅਨ ਉਜ਼ਬੇਕਿਸਤਾਨ ਤੋਂ ਹਾਰ ਗਈ ਸੀ। ਮੁੱਖ ਕੋਚ ਡੇਰੇਕ ਪਰੇਰਾ ਨੇ ਕਿਹਾ, ''ਇਹ ਸਾਡੇ ਕਾਫੀ ਮਹੱਤਵਪੂਰਨ ਮੈਚ ਹੋਵੇਗਾ। ਸੂਚੀ ਦੀ ਮੌਜੂਦ ਸਥਿਤੀ ਨੂੰ ਦੇਖਦਿਆਂ ਇਹ ਕਾਫੀ ਮਹੱਤਵਪੂਰਨ ਹੋਵੇਗਾ। ਤੁਸੀਂ ਕਹਿ ਸਕਦੇ ਹੋ ਕਿ ਇਹ ਸਾਡ ਲਈ 'ਕਰੋ ਜਾਂ ਮਰੋ' ਦਾ ਮੈਚ ਹੈ। ਅਸੀਂ ਯਕੀਨੀ ਤੌਰ ਨਾਲ ਚਾਹਾਂਗੇ ਕਿ ਅਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੀਏ ਅਤੇ ਦੇਖੋ ਕਿ ਨਤੀਜਾ ਕੀ ਰਹਿੰਦਾ ਹੈ।''

ਪਹਿਲੇ ਮੈਚ ਵਿਚ ਉਜ਼ਬੇਕਿਸਤਾਨ ਤੋਂ ਮਿਲੀ 0-3 ਦੀ ਹਾਰ ਦੇ ਬਾਰੇ ਪਰੇਰਾ ਨੇ ਕਿਹਾ ਕਿ ਤਜ਼ਰਬੇ ਦੀ ਕਮੀ ਕਾਰਨ ਟੀਮ ਨੂੰ ਨੁਕਸਾਨ ਹੋਇਆ। ਉਜ਼ਬੇਕਿਸਤਾਨ ਦੇ ਖਿਡਾਰੀ ਸਰੀਰਕ ਤੌਰ ਨਾਲ ਮਜ਼ਬੂਤ ਸੀ ਅਤੇ ਸਾਡੇ ਤੋਂ ਤਕਨੀਕੀ ਤੌਰ 'ਤੇ ਵੀ ਕਾਫੀ ਬਿਹਤਰ। ਸਾਨੂੰ ਤਜ਼ਰਬੇ ਦੀ ਕਮੀ ਖਲੀ। ਸਾਨੂੰ ਪਹਿਲੇ ਹਾਫ 'ਚ 2 ਮੌਕੇ ਮਿਲੇ। ਜੇਕਰ ਅਸੀਂ ਇਨ੍ਹਾਂ ਮੌਕਿਆਂ ਨੂੰ ਬਦਲ ਦਿੱਤਾ ਹੁੰਦਾ ਤਾਂ ਸਾਨੂੰ ਕੁਝ ਫਾਇਦਾ ਮਿਲ ਸਕਦਾ ਸੀ। ਕੁਆਲੀਫਾਇਰ ਵਿਚ ਹੋਰ ਗਰੁਪ ਦੇ ਉਲਟ ਗਰੁਪ-ਐੱਫ ਵਿਚ ਸਿਰਫ 3 ਟੀਮਾਂ ਹਨ ਜਿਸ ਨਾਲ ਫਾਈਨਲਸ ਵਿਚ ਜਗ੍ਹਾ ਬਣਾਉਣ ਲਈ ਹਰੇਕ ਮੈਚ ਕਾਫੀ ਮਹੱਤਵਪੂਰ ਹੋ ਜਾਂਦਾ ਹੈ ਜੋ ਅਗਲੇ ਥਾਈਲੈਂਡ ਵਿਚ ਹੋਵੇਗਾ। ਮੈਚ ਐਤਵਾਰ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ ਪੰਜ ਵਜੇ ਸ਼ੁਰੂ ਹੋਵੇਗਾ।