ਏਸ਼ੀਆ ਕੱਪ ਲਈ ਭਾਰਤੀ ਅੰਡਰ-19 ਟੀਮ ਦੀ ਐਲਾਨ, ਹਿਮਾਂਸ਼ੂ ਰਾਣਾ ਹੋਣਗੇ ਕਪਤਾਨ

10/16/2017 3:26:22 PM

ਨਵੀਂ ਦਿੱਲੀ(ਬਿਊਰੋ)— ਬੀ.ਸੀ.ਸੀ.ਆਈ. ਨੇ ਅਗਲੀ ਏਸ਼ੀਆ ਕੱਪ ਲਈ ਅੰਡਰ-19 ਟੀਮ ਦੀ ਘੋਸ਼ਣਾ ਕਰ ਦਿੱਤੀ ਹੈ। ਟੂਰਨਾਮੈਂਟ ਮਲੇਸ਼ੀਆ ਵਿਚ 9 ਤੋਂ 20 ਨਵੰਬਰ ਤੱਕ ਖੇਡਿਆ ਜਾਵੇਗਾ। ਤੀਜਾ ਅੰਡਰ-19 ਏਸ਼ੀਆ ਕੱਪ ਭਾਰਤ ਨੇ ਸ਼੍ਰੀਲੰਕਾ ਵਿਚ ਜਿੱਤਿਆ ਸੀ। ਲਿਹਾਜਾ ਇਸ ਚੌਥੇ ਏਸ਼ੀਆ ਕੱਪ ਵਿਚ ਭਾਰਤੀ ਟੀਮ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗੀ। ਟੀਮ  ਦੇ ਕੋਚ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਹਨ। ਦ੍ਰਵਿੜ ਭਾਰਤੀ ਏ ਟੀਮ ਦੇ ਵੀ ਕੋਚ ਹਨ।
ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਟੂਰਨਾਮੈਂਟ ਵਿਚ 8 ਟੀਮਾਂ ਭਾਗ ਲੈਣਗੀਆਂ। ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਇਲਾਵਾ ਹਾਂਗਕਾਂਗ ਅਤੇ ਨੇਪਾਲ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਹੋਰ ਦੋ ਟੀਮਾਂ ਉੱਤੇ ਫੈਸਲਾ ਅਜੇ ਹੋਣਾ ਬਾਕੀ ਹੈ।

ਭਾਰਤੀ ਟੀਮ ਦੀ ਕਮਾਨ ਹਿਮਾਂਸ਼ੂ ਰਾਣਾ ਨੂੰ ਸੌਂਪੀ ਗਈ ਹੈ। ਪਿਛਲੀ ਵਾਰ ਰਾਣਾ ਨੇ ਟੂਰਨਾਮੈਂਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਅਭਿਸ਼ੇਕ ਸ਼ਰਮਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਭਾਰਤੀ ਟੀਮ ਦੇ ਹੋਰ ਮੈਬਰਾਂ ਵਿਚ ਅਥਰਵ ਤੈਦ, ਮਨਜੋਤ ਕਾਲਰਾ, ਸਲਮਾਨ ਖਾਨ, ਅਨੁਜ ਰਾਵਤ, ਹਾਰਵਿਕ ਦੇਸਾਈ, ਰਿਆਨ ਪਰਾਗ, ਅੰਕੁਲ ਰਾਏ,  ਸ਼ਿਵਾ ਸਿੰਘ, ਤਨੁਸ਼ ਕੋਟੀਆਨ, ਦਰਸ਼ਨ ਨਾਲਕੰਡੇ, ਵਿਵੇਕਾਨੰਦ ਤਿਵਾਰੀ , ਆਦਿਤਿਯ ਠਾਕਰੇ, ਮਨਦੀਪ ਸਿੰਘ ਸ਼ਾਮਲ ਹਨ।