ਭਾਰਤੀ ਅੰਡਰ-15 ਮਹਿਲਾ ਫੁੱਟਬਾਲ ਟੀਮ ਨੇ ਭੁਟਾਨ ਨੂੰ ਹਰਾਇਆ

08/13/2018 8:36:34 PM

ਨਵੀਂ ਦਿੱਲੀ : ਭਾਰਤੀ ਅੰਡਰ-15 ਮਹਿਲਾ ਫੁੱਟਬਾਲ ਟੀਮ ਨੇ ਮੇਜ਼ਬਾਨ ਭੁਟਾਨ ਨੂੰ 1-0 ਨਾਲ ਹਰਾ ਕੇ ਸੈਫ ਚੈਂਪੀਅਨਸ਼ਿਪ ਦੇ ਇਸ ਉਮਰ-ਵਰਗ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਦੇ ਲਈ ਸਿਲਕੀ ਦੇਵੀ ਨੇ 58ਵੇਂ ਮਿੰਟ 'ਚ ਗੋਲ ਕੀਤਾ। ਸੈਮੀਫਾਈਨਲ ਵੀਰਵਾਰ ਨੂੰ ਖੇਡਿਆ ਜਾਵੇਗਾ ਜਿਸ 'ਚ ਭਾਰਤ ਦਾ ਸਾਹਮਣਾ ਨੇਪਾਲ ਜਾਂ ਬੰਗਲਾਦੇਸ਼ ਨਾਲ ਹੋਵੇਗਾ। ਭੁਟਾਨ ਨੇ ਕਾਫੀ ਹਮਲਾਵਰ ਤਰੀਕੇ ਨਾਲ ਸ਼ੁਰੂਆਤ ਕੀਤੀ ਪਰ ਭਾਰਤੀ ਮਹਿਲਾਵਾਂ ਨੇ 13ਵੇਂ ਮਿੰਟ 'ਚ ਪਹਿਲਾ ਗੋਲ ਕਰਨ ਦਾ ਮੌਕਾ ਬਣਾਇਆ। ਕਿਰਨ ਇਸ ਸ਼ਾਟ ਨੂੰ ਗੋਲ 'ਚ ਨਾ ਬਦਲ ਸਕੀ। ਸਿਲਕੀ ਦੇਵੀ ਨੇ 58ਵੇਂ ਮਿੰਟ 'ਚ ਅਵਿਕਾ ਸਿੰਘ ਤੋਂ ਮਿਲੇ ਪਾਸ 'ਤੇ ਗੋਲ ਕਰ ਕੇ ਭਾਰਤ ਨੂੰ ਬੜ੍ਹਤ ਦਿਵਾਈ ਜੋ ਅੰਤ ਤੱਕ ਬਰਕਰਾਰ ਰਹੀ।