ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਟੈਸਟ ਟੂਰਨਾਮੈਂਟ ਜਿੱਤਿਆ

08/21/2019 3:48:18 PM

ਸਪੋਰਸਟ ਡੈਸਕ— ਭਾਰਤੀ ਪੁਰਸ਼ ਹਾਕੀ ਟੀਮ ਨੇ ਰਾਊਂਡ ਰੌਬਿਨ ਪੜਾਅ 'ਚ ਮਿਲੀ ਹਾਰ ਦਾ ਬਦਲਾ ਪੂਰਾ ਕਰਦੇ ਹੋਏ ਨਿਊਜ਼ੀਲੈਂਡ ਨੂੰ ਫਾਈਨਲ 'ਚ 5-0 ਨਾਲ ਹਰਾ ਕੇ ਓਲੰਪਿਕ ਟੈਸਟ ਟੂਰਨਾਮੈਂਟ ਜਿੱਤ ਲਿਆ। ਦੋਨਾਂ ਟੀਮਾਂ ਨੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ। ਭਾਰਤ ਵਲੋਂ ਕਪਤਾਨ ਹਰਮਨਪ੍ਰੀਤ ਸਿੰਘ 7ਵੇਂ ਮਿੰਟ 'ਚ ਪਹਿਲਾ ਗੋਲ ਕੀਤਾ ਜਦ ਕਿ ਸ਼ਮਸ਼ੇਰ ਸਿੰਘ (18ਵੇਂ), ਨੀਲਾਕਾਂਤਾ ਸ਼ਰਮਾ (22ਵਾਂ), ਗੁਰਸਾਹਿਬਜੀਤ ਸਿੰਘ (26ਵਾਂ) ਅਤੇ ਮਨਦੀਪ ਸਿੰਘ (27ਵਾਂ) ਨੇ ਬਾਕੀ ਗੋਲ ਦਾਗੇ। ਆਖਰੀ ਕੁਆਟਰ 'ਚ ਭਾਰਤੀ ਡਿਫੈਡਰਾਂ ਨੇ ਦਮਦਾਰ ਪ੍ਰਦਰਸ਼ਨ ਕਰਕੇ ਨਿਊਜ਼ੀਲੈਂਡ ਨੂੰ ਮੈਚ 'ਚ ਵਾਪਸੀ ਕਰਨ ਦਾ ਕੋਈ 
ਮੌਕਾ ਨਹੀਂ ਦਿੱਤਾ।
ਭਾਰਤ ਨੂੰ ਰਾਊਂਡ ਰੌਬਿਨ ਪੜਾਅ 'ਚ ਨਿਊਜ਼ੀਲੈਂਡ ਨੇ 1-2 ਨਾਲ ਹਰਾਇਆ ਸੀ। ਕਪਤਾਨ ਹਰਮਨਪ੍ਰੀਤ ਨੇ ਮੈਚ ਤੋਂ ਬਾਅਦ ਕਿਹਾ, ''ਅਸੀਂ ਚੰਗਾ ਖੇਡੇ ਹਾਂ। ਅਸੀਂ ਸ਼ੁਰੂਆਤ 'ਚ ਹੀ ਮੌਕੇ ਬਣਾਉਣ 'ਚ ਕਾਮਯਾਬ ਰਹੇ। ਉਨ੍ਹਾਂ ਨੇ ਕਿਹਾ, ''ਫਾਈਨਲ ਔਖਾ ਹੁੰਦਾ ਹੀ ਹੈ ਅਤੇ ਨਿਊਜ਼ੀਲੇਂਡ ਨੇ ਤਾਂ ਸਾਨੂੰ ਲੀਗ ਮੈਚ 'ਚ ਹਰਾਇਆ ਸੀ। ਅਸੀਂ ਅਭਿਆਸ ਈਵੈਂਟ ਚ ਆਪਣੀਆਂ ਗਲਤੀਆਂ ਨੂੰ ਸੁਧਾਰਣ 'ਤੇ ਕਾਫ਼ੀ ਮਿਹਨਤ ਕੀਤੀ।