ਆਸਟਰੇਲੀਆ ਖਿਲਾਫ 70 ਸਾਲਾਂ ''ਚ ਪਹਿਲੀ ਵਾਰ ਇਹ ਰਿਕਾਰਡ ਬਣਾਉਣ ਤੋਂ ਖੁੰਜ ਗਈ ਭਾਰਤੀ ਟੀਮ

10/13/2017 11:23:51 PM

ਹੈਦਰਾਬਾਦ— ਇੱਥੋਂ ਦੇ ਰਾਜ਼ੀਵ ਗਾਂਧੀ ਸਟੇਡੀਅਮ 'ਚ ਖੇਡੇ ਜਾਣ ਵਾਲੇ ਤੀਜੇ ਅਤੇ ਨਿਰਣਾਇਕ ਟੀ-20 ਮੁਕਾਬਲਾ ਬਿਨ੍ਹਾਂ ਗੇਂਦ ਸੁੱਟੇ ਹੀ ਰੱਦ ਹੋ ਗਿਆ। ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 1-1 ਨਾਲ ਬਰਾਬਰੀ 'ਤੇ ਸਮਾਪਤ ਹੋਇਆ। ਇਸ ਨਤੀਜ਼ੇ ਨਾਲ ਭਾਰਤੀ ਟੀਮ ਆਸਟਰੇਲੀਆਈ ਟੀਮ ਦੇ ਖਿਲਾਫ ਇਕ ਇਸ ਤਰ੍ਹਾਂ ਦਾ ਰਿਕਾਰਡ ਬਣਾਉਣ ਤੋਂ ਖੂੰਜ ਗਈ ਜੋਂ ਉਹ ਪਿਛਲੇ 70 ਸਾਲ ਤੋਂ ਉਸ ਦੇ ਖਿਲਾਫ ਇਹ ਰਿਕਾਰਡ ਬਣਾਉਣ 'ਚ ਨਾਕਾਮ ਰਹੀ।
ਦਰਅਸਲ ਭਾਰਤੀ ਟੀਮ ਅਤੇ ਆਸਟਰੇਲੀਆ ਦੇ ਵਿਚਾਲੇ ਪਿਛਲੇ 70 ਸਾਲ ਤੋਂ ਖੇਡੀ ਜਾ ਰਹੀ ਕ੍ਰਿਕਟ ਦੇ ਇਤਿਹਾਸ 'ਚ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਜਦੋਂ ਭਾਰਤ ਨੇ ਆਸਟਰੇਲੀਆ ਨੂੰ ਲਗਾਤਾਰ ਚਾਰ ਬਾਈਲੈਟਰਲ ਕੌਮਾਂਤਰੀ ਸੀਰੀਜ਼ 'ਚ ਹਰਾਇਆ ਹੋਵੇ। ਭਾਰਤ ਅਤੇ ਆਸਟਰੇਲੀਆ ਦੇ ਵਿਚਾਲੇ ਕੌਮਾਂਤਰੀ ਕ੍ਰਿਕਟ ਦੀ ਸ਼ੁਰੂਆਤ 1947 'ਚ ਹੋਈ ਸੀ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਭਾਰਤੀ ਟੀ ਨੇ ਇਸ ਤਰ੍ਹਾਂ ਦਾ ਕਾਰਨਾਮਾ ਪਹਿਲਾਂ ਕਦੇ ਨਹੀਂ ਕੀਤਾ ਸੀ, ਪਰ ਓਪਲ ਸਟੇਡੀਅਮ ਦੀ ਖਰਾਬ ਆਊਟਫੀਲਡ ਦੇ ਕਾਰਨ ਖੇਡਣ ਲਾਇਕ ਹਾਲਾਤ ਨਹੀਂ ਬਣ ਸਕੇਗਾ ਅਤੇ ਭਾਰਤੀ ਟੀਮ ਇਹ ਰਿਕਾਰਡ ਬਣਾਉਣ 'ਚ ਖੁੰਜ ਗਈ।
ਭਾਰਤ ਨੇ ਇਸ ਤੋਂ ਪਹਿਲਾਂ ਕੰਗਾਰੂਆਂ ਨੂੰ ਲਗਾਤਾਰ 3 ਸੀਰੀਜ਼ 'ਚ ਹਰਾਇਆ ਸੀ। ਭਾਰਤ ਨੇ ਲਗਾਤਾਰ 3 ਸੀਰੀਜ਼ 'ਚ ਜਿੱਤ ਦੇ ਸਿਲਸਿਲੇ ਦੀ ਸ਼ੁਰੂਆਤ ਸਾਲ 2016 'ਚ ਆਸਟਰੇਲੀਆ ਦੇ ਖਿਲਾਫ ਟੀ-20 ਸੀਰੀਜ਼ 'ਚ ਹੋਈ ਸੀ। 2016 'ਚ ਆਸਟਰੇਲੀਆਈ ਸਰਜ਼ਰੀ 'ਤੇ ਖੇਡੀ ਗਈ ਟੀ-20 ਸੀਰੀਜ਼ 'ਚ ਭਾਰਤ ਨੇ ਆਸਟਰੇਲੀਆ ਦਾ 3-0 ਇਤਿਹਾਸਕ ਕਲੀਨ ਸਵਿੰਪ ਕੀਤਾ ਸੀ।
ਇਸ ਤੋਂ ਬਾਅਦ ਕੰਗਾਰੂਆਂ ਟੀਮ ਇਸ ਸਾਲ ਦੀ ਸ਼ੁਰੂਆਤ 'ਚ ਟੈਸਟ ਸੀਰੀਜ਼ ਖੇਡਣ ਆਈ ਸੀ ਤਾਂ ਭਾਰਤ ਨੇ ਉਸ ਨੂੰ 2-1 ਨਾਲ ਹਰਾ ਦਿੱਤਾ ਸੀ। ਇਸ ਤੋਂ ਇਲਾਵਾ ਹਾਲ ਹੀ 'ਚ ਸਮਾਪਤ ਹੋਈ 5 ਮੈਚਾਂ ਦੀ ਵਨ ਡੇ ਸੀਰੀਜ਼ 'ਚ ਭਾਰਤ ਨੇ ਆਸਟਰੇਲੀਆ ਨੂੰ 4-1 ਨਾਲ ਹਰਾਇਆ ਸੀ, ਹਾਲਾਂਕਿ ਭਾਰਤ ਕੋਲ ਹੁਣ ਵੀ ਇਹ ਰਿਕਾਰਡ ਬਣਾਉਣ ਦਾ ਮੌਕਾ ਹੈ। ਭਾਰਤ ਨੂੰ ਆਸਟਰੇਲੀਆ ਦੇ ਨਾਲ ਅਗਲੀ ਬਾਈਲੈਟਰਲ ਸੀਰੀਜ਼ 2018 'ਚ ਖੇਡਣੀ ਹੈ।
ਜਿਸ 'ਚ ਕੰਗਾਰੂ ਟੀਮ ਦੇ ਖਿਲਾਫ ਉਸ ਦੀ ਘਰੇਲੂ ਮੈਦਾਨ 'ਤੇ ਟੈਸਟ ਸੀਰੀਜ਼ ਸ਼ਾਮਲ ਹਨ । ਇਹ ਮੌਕਾ ਮੁਸ਼ਕਲ ਜਰੂਰ ਹੈ ਪਰ ਮੌਜੂਦਾ ਭਾਰਤੀ ਟੀਮ ਇਤਿਹਾਸ ਰੱਚਣ ਦਾ ਮੁੱਦਾ ਰੱਖਦੀ ਹੈ।
ਆਉਂ ਜਾਣਦੇ ਹਾਂ ਕਿ ਭਾਰਤ ਦੀ ਆਸਟਰੇਲੀਆ 'ਤੇ ਲਗਾਤਾਰ 3 ਬਾਈਲੈਟਰਲ ਇੰਟਰਨੈਸ਼ਨਲ ਸੀਰੀਜ਼ ਨਤੀਜ਼ਿਆਂ ਬਾਰੇ-
1. ਭਾਰਤ ਦਾ ਆਸਟਰੇਲੀਆ ਦੌਰਾ- 3 ਮੈਚਾਂ ਦੀ ਟੀ-20 ਸੀਰੀਜ਼ 2016- ਭਾਰਤ 3-0 ਨਾਲ ਜਿੱਤਿਆ

2. ਆਸਟਰੇਲੀਆ ਦਾ ਭਾਰਤ ਦੌਰਾ- 4 ਮੈਚਾਂ ਦੀ ਟੈਸਟ ਸੀਰੀਜ਼ 2017 - ਭਾਰਤ 2-1 ਨਾਲ ਜਿੱਤਿਆ

3. ਆਸਟਰੇਲੀਆ ਦਾ ਭਾਰਤ ਦੌਰਾ- 5 ਮੈਚਾਂ ਦੀ ਵਨ ਡੇ ਸੀਰੀਜ਼ 2017- ਭਾਰਤ 4-1 ਨਾਲ ਜਿੱਤਿਆ