ਭਾਰਤੀ ਟੀਮ 2019-23 ''ਚ ਖੇਡੇਗੀ 81 ਘਰੇਲੂ ਮੈਚ

12/12/2017 4:08:25 AM

ਨਵੀਂ ਦਿੱਲੀ — ਲਗਾਤਾਰ ਕ੍ਰਿਕਟ ਖੇਡ ਰਹੀ ਭਾਰਤੀ ਕ੍ਰਿਕਟ ਟੀਮ ਲਈ 2019 ਤੋਂ 2023 ਦੇ ਕੈਲੰਡਰ ਵਿਚ ਵੀ ਖਾਸ ਰਾਹਤ ਦਿਖਾਈ ਨਹੀਂ ਦੇ ਰਹੀ ਹੈ ਤੇ ਉਸ ਨੂੰ ਇਸ ਦੌਰਾਨ 81 ਘਰੇਲੂ ਮੈਚ ਖੇਡਣੇ ਪੈਣਗੇ, ਜਿਹੜੇ ਮੌਜੂਦਾ ਫਿਊਚਰ ਟੂਰ ਪ੍ਰੋਗਰਾਮ (ਐੱਫ. ਟੀ. ਪੀ.) ਤੋਂ 30 ਵੱਧ ਹਨ।
ਬੀ. ਸੀ. ਸੀ. ਆਈ. ਦੀ ਸੋਮਵਾਰ ਨੂੰ ਇਥੇ ਹੋਈ ਐੱਸ. ਜੀ. ਐੱਮ. 'ਚ ਇਹ ਫੈਸਲਾ ਲਿਆ ਗਿਆ। ਹਾਲਾਂਕਿ 2019 ਤੋਂ 2023 ਵਿਚਾਲੇ ਟੀਮ ਦੇ ਖੇਡਣ ਦੇ ਦਿਨਾਂ ਦੀ ਗਿਣਤੀ ਘੱਟ ਕਰ ਕੇ 306 ਕਰ ਦਿੱਤੀ ਗਈ ਹੈ। ਮੌਜੂਦਾ ਐੱਫ. ਟੀ. ਪੀ. ਵਿਚ ਮੈਚਾਂ ਦੇ ਦਿਨਾਂ ਦੀ ਗਿਣਤੀ ਕਰੀਬ 390 ਤਕ ਸੀ। ਹਾਲ ਹੀ 'ਚ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਖਿਡਾਰੀਆਂ ਦੇ ਲਗਾਤਾਰ ਖੇਡਣ ਤੇ ਬੀ. ਸੀ. ਸੀ. ਆਈ. ਦੇ ਕੈਲੰਡਰ 'ਚ ਲਗਾਤਾਰ ਸੀਰੀਜ਼ ਕਰਾਉਣ ਅਤੇ ਵਿਚਾਲੇ  ਆਰਾਮ ਜਾਂ ਅਭਿਆਸ ਦਾ ਸਮਾਂ ਨਾ ਦਿੱਤੇ ਜਾਣ 'ਤੇ ਨਾਰਾਜ਼ਗੀ ਪ੍ਰਗਟਾਈ ਸੀ।
ਇਸ ਐੱਫ. ਟੀ. ਪੀ. ਪ੍ਰੋਗਰਾਮ 'ਚ ਇੰਗਲੈਂਡ, ਦੱਖਣੀ ਅਫਰੀਕਾ ਤੇ ਆਸਟਰੇਲੀਆ ਦੀਆਂ ਵੱਡੀਆਂ ਟੀਮਾਂ ਨਾਲ ਘਰੇਲੂ ਸੀਰੀਜ਼ ਸ਼ਾਮਲ ਹਨ।