ਜੂਨੀਅਰ ਟੀਮ ਨੂੰ ਸਪੋਰਟ ਕਰਦੀ ਦਿਖੀ ਭਾਰਤੀ ਟੀਮ, BCCI ਨੇ ਕੀਤਾ ਟਵੀਟ

02/09/2020 9:40:17 PM

ਜਲੰਧਰ— ਭਾਰਤੀ ਅੰਡਰ-19 ਦੀ ਟੀਮ ਨੇ ਰਿਕਾਰਡ 7ਵੀਂ ਬਾਰ ਵਿਸ਼ਵ ਕੱਪ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ ਤੇ ਉਸਦਾ ਮੁਕਾਬਲਾ ਬੰਗਲਾਦੇਸ਼ ਦੀ ਟੀਮ ਨਾਲ ਹੋ ਰਿਹਾ ਹੈ ਪਰ ਨਿਊਜ਼ੀਲੈਂਡ ਦੇ ਦੌਰ 'ਤੇ ਮੌਜੂਦ ਭਾਰਤੀ ਟੀਮ ਹੈ ਨਾਲ ਹੀ ਭਾਰਤੀ ਅੰਡਰ-19 ਟੀਮ ਨੂੰ ਸਪੋਰਟ ਕਰ ਰਹੀ ਹੈ। ਬੀ. ਸੀ. ਸੀ. ਆਈ. ਨੇ ਇਕ ਫੋਟੋ ਜਾਰੀ ਕੀਤੀ ਹੈ, ਜਿਸ 'ਚ ਸਾਰੇ ਖਿਡਾਰੀ ਇਕੱਠੇ ਮੈਚ ਦੇਖ ਰਹੇ ਹਨ।


ਬੀ. ਸੀ. ਸੀ. ਆਈ. ਨੇ ਟਵਿੱਟਰ 'ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਭਾਰਤੀ ਅੰਡਰ-19 ਦੀ ਟੀਮ ਸੀਨੀਅਰ ਟੀਮ ਨਿਊਜ਼ੀਲੈਂਡ 'ਤੇ ਸਪੋਰਟ ਕਰ ਰਹੀ ਹੈ। ਇਸ ਤਸਵੀਰ 'ਚ ਭਾਰਤੀ ਕੋਚ ਰਵੀ ਸ਼ਾਸਤਰੀ, ਬੈਟਿੰਗ ਕੋਚ ਵਿਕ੍ਰਮ ਰਾਠੌਰ, ਕੁਲਦੀਪ ਯਾਦਵ ਤੇ ਕਈ ਹੋਰ ਲੋਕ ਮੈਚ ਦੇਖਦੇ ਹੋਈ ਦਿਖਾਈ ਦੇ ਰਹੇ ਹਨ।

Gurdeep Singh

This news is Content Editor Gurdeep Singh