ਸੈਮੀਫਾਈਨਲ 'ਚ ਭਾਰਤ ਦੀ ਹਾਰ ਤੋਂ ਬਾਅਦ ਟੀਮ ਦੇ ਇਸ ਵੱਡੇ ਮੈਂਬਰ ਨੇ ਕਿਹਾ ਅਲਵਿਦਾ

07/11/2019 12:40:16 PM

ਸਪੋਰਟਸ ਡੈਸਕ— ਆਈ. ਸੀ. ਸੀ. ਵਰਲਡ ਕੱਪ-2019 'ਚ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਇੰਗਲੈਂਡ ਜਾਣ ਵਾਲੀ ਭਾਰਤੀ ਟੀਮ ਦਾ ਸਫਰ ਸੈਮੀਫਾਈਨਲ 'ਚ ਖਤਮ ਹੋ ਗਿਆ ਹੈ। ਦੋ ਦਿਨ ਤੱਕ ਚੱਲੇ ਇਸ ਰੋਮਾਂਚਕ ਸੈਮੀਫਾਈਨਲ ਮੈਚ 'ਚ ਨਿਊਜ਼ੀਲੈਂਡ ਦੇ ਹੱਥੋਂ 18 ਦੌੜਾਂ 'ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਨਿਊਜ਼ੀਲੈਂਡ ਲਗਾਤਾਰ ਦੂਜੀ ਵਾਰ ਫਾਈਨਲ 'ਚ ਪਹੁੰਚੀ ਹੈ। 

ਮੈਨਚੈਸਟਰ 'ਚ ਕੀਵੀ ਟੀਮ ਦਾ ਇਹ ਤੀਜਾ ਸੈਮੀਫਾਈਨਲ ਸੀ ਜਿਨ੍ਹਾਂ 'ਚੋ ਉਸ ਨੂੰ ਦੋ ਹਾਰ ਜਦ ਕਿ ਇਹ ਉਸ ਦੀ ਪਹਿਲੀ ਜਿੱਤ ਹੈ। ਉਥੇ ਹੀ ਭਾਰਤ ਲਗਾਤਾਰ ਦੂਜੀ ਵਾਰ ਸੈਮੀਫਾਈਨਲ 'ਚ ਹਾਰ ਕਰ ਵਿਸ਼ਵ ਕੱਪ ਤੋਂ ਬਾਹਰ ਹੋਈ ਹੈ। 2015 'ਚ ਆਸਟਰੇਲੀਆ ਨੇ ਸੈਮੀਫਾਈਨਲ 'ਚ ਭਾਰਤ ਨੂੰ ਹਰਾਇਆ ਸੀ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਸੈਮੀਫਾਈਨਲ 'ਚ ਹਾਰ ਤੋਂ ਬਾਅਦ ਟੀਮ ਦੇ ਫੀਜ਼ੀਓ ਪੈਟਰਿਕ ਫਰਹਾਰਟ ਨੇ ਅਸਤੀਫਾ ਦੇ ਦਿੱਤਾ ਹੈ। ਧਿਆਨ ਯੋਗ ਹੈ ਕਿ ਪੈਟਰਿਕ ਫਰਹਾਰਟ ਨੇ ਵਰਲਡ ਕੱਪ ਤੋਂ ਪਹਿਲਾਂ ਹੀ ਇਸ ਬਾਰੇ 'ਚ ਬੀ. ਸੀ. ਸੀ. ਆਈ. ਨੂੰ ਜਾਣੂ ਕਰਵਾ ਦਿੱਤਾ ਸੀ। ਸੈਮੀਫਾਈਨਲ 'ਚ ਭਾਰਤ ਦੀ ਹਾਰ ਤੋਂ ਬਾਅਦ ਪੈਟਰਿਕ ਫਰਹਾਰਟ ਨੇ ਟਵਿਟ ਕਰ ਇਸ ਵਾਰ ਦਾ ਆਫਿਸ਼ੀਅਲੀ ਐਲਾਨ ਕਰ ਦਿੱਤਾ। ਪੈਟਰਿਕ ਫਰਹਾਰਟ ਨੇ ਲਿੱਖਿਆ ਹੈ ਕਿ ਜੋ ਉਮੀਦ ਸੀ ਉਂਝ ਤਾਂ ਨਹੀਂ ਹੋ ਸਕਿਆ ਪਰ ਉਹ ਟੀਮ ਇੰਡੀਆ ਦੇ ਖਿਡਾਰੀਅਣ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ।