ਭਾਰਤੀ ਟੀਮ ਦੇ ਖਿਡਾਰੀਆਂ ਨੇ ਇੰਝ ਦਿੱਤੀ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ

02/07/2022 2:01:22 PM

ਅਹਿਮਦਾਬਾਦ (ਭਾਸ਼ਾ)- ਗਾਇਕਾ ਲਤਾ ਮੰਗੇਸ਼ਕਰ ਦੇ ਦਿਹਾਂਤ ’ਤੇ ਸੋਗ ਪ੍ਰਗਟ ਕਰਨ ਲਈ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਵਨਡੇ ਕੌਮਾਂਤਰੀ ਮੈਚ ਵਿਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਮੈਂਬਰਾਂ ਨੇ ਬਾਂਹ ’ਤੇ ਕਾਲੀ ਪੱਟੀ ਬੰਨ੍ਹੀ। ਦੇਸ਼ ਦੇ ਮਹਾਨ ਸੰਗੀਤ ਸਿਤਾਰਿਆਂ ਵਿਚੋ ਇਕ ਲਤਾ (92) ਦੀ ਭੈਣ ਊਸ਼ਾ ਮੰਗੇਸ਼ਕਰ ਅਤੇ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਮੁਤਾਬਕ ਐਤਵਾਰ ਸਵੇਰੇ ਮੁੰਬਈ ਦੇ ਇਕ ਹਸਪਤਾਲ ਵਿਚ ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਬੀ.ਸੀ.ਸੀ.ਆਈ. ਨੇ ਟਵੀਟ ਕੀਤਾ, ‘ਭਾਰਤ ਰਤਨ ਲਤਾ ਮੰਗੇਸ਼ਕਰ ਦੇ ਦਿਹਾਂਤ ’ਤੇ ਸੋਗ ਪ੍ਰਗਟ ਕਰਨ ਲਈ ਅੱਜ ਭਾਰਤੀ ਕ੍ਰਿਕਟ ਟੀਮ ਨੇ ਕਾਲੀ ਪੱਟੀ ਬੰਨ੍ਹੀ ਹੈ। ਲਤਾ ਦੀਦੀ ਕ੍ਰਿਕਟ ਨੂੰ ਪਿਆਰ ਕਰਦੇ ਸੀ ਅਤੇ ਉਹ ਹਮੇਸ਼ਾ ਕ੍ਰਿਕਟ ਨੂੰ ਸਪੋਰਟ ਕਰਦੇ ਸੀ ਅਤੇ ਉਨ੍ਹਾਂ ਨੇ ਹਮੇਸ਼ਾ ਟੀਮ ਇੰਡੀਆ ਨੂੰ ਸਪੋਰਟ ਕੀਤਾ।’

ਇਹ ਵੀ ਪੜ੍ਹੋ: ਸਚਿਨ ਲਈ ਸਭ ਤੋਂ ਪਹਿਲਾਂ ਲਤਾ ਮੰਗੇਸ਼ਕਰ ਨੇ ਹੀ ਕੀਤੀ ਸੀ ਇਸ ਸਨਮਾਨ ਦੀ ਮੰਗ, 'ਆਈ' ਆਖ ਬੁਲਾਉਂਦੇ ਸਨ ਤੇਂਦੁਲਕਰ

ਇਸ ਤੋਂ ਪਹਿਲਾਂ ਇਕ ਹੋਰ ਟਵੀਟ ਵਿਚ ਬੀ.ਸੀ.ਸੀ.ਆਈ. ਨੇ ਲਿਖਿਆ, ‘ਬੀ.ਸੀ.ਸੀ.ਆਈ. ਭਾਰਤ ਰਤਨ ਲਤਾ ਮੰਗੇਸ਼ਕਰ ਦੇ ਦਿਹਾਂਤ ’ਤੇ ਸੋਗ ਵਿਚ ਦੇਸ਼ ਦੇ ਨਾਲ ਖੜ੍ਹਾ ਹੈ। ਸੁਰਾਂ ਦੀ ਰਾਣੀ ਨੇ ਦਹਾਕਿਆਂ ਤੱਕ ਦੇਸ਼ ਨੂੰ ਮੋਹਿਤ ਕੀਤਾ। ਉਹ ਖੇਡ ਦੀ ਪ੍ਰਸ਼ੰਸਕ ਅਤੇ ਟੀਮ ਇੰਡੀਆ ਦੀ ਸਮਰਥਕ ਸੀ, ਉਨ੍ਹਾਂ ਨੇ ਸੰਗੀਤ ਰਾਹੀਂ ਜਾਗਰੂਕਤਾ ਪੈਦਾ ਕਰਨ ਵਿਚ ਮਦਦ ਕੀਤੀ। ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।’ ਗੁਜਰਾਤ ਕ੍ਰਿਕਟ ਸੰਘ (ਜੀ.ਸੀ.ਏ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਸਟੇਡੀਅਮ ਵਿਚ ਭਾਰਤੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਰਾਜ ਕ੍ਰਿਕਟ ਸੰਘ ਵੱਲੋਂ ਕੋਈ ਜਸ਼ਨ ਨਹੀਂ ਮਨਾਇਆ ਜਾਵੇਗਾ।

ਇਹ ਵੀ ਪੜ੍ਹੋ: ਕ੍ਰਿਕਟਰ ਸੁਰੇਸ਼ ਰੈਨਾ ਦੇ ਪਿਤਾ ਦਾ ਦਿਹਾਂਤ

 

cherry

This news is Content Editor cherry