ਭਾਰਤੀ ਟੀਮ ਏਸ਼ੀਅਨ ਚੈਂਪੀਅਨਸ ਟਰਾਫੀ ਲਈ ਹੋਈ ਰਵਾਨਾ

10/17/2018 1:55:26 PM

ਨਵੀਂ ਦਿੱਲੀ— ਮਿਡ-ਫੀਲਡਰ ਮਨਪ੍ਰੀਤ ਸਿੰਘ ਦੀ ਕਪਤਾਨੀ 'ਚ 18 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਆਪਣਾ ਖਿਤਾਬ ਬਚਾਉਣ ਦੇ ਉਦੇਸ਼ ਨਾਲ ਸੋਮਵਾਰ ਸ਼ਾਮ ਓਮਾਨ ਦੇ ਮਸਕਟ ਦੇ ਲਈ ਰਵਾਨਾ ਹੋ ਗਈ। ਵਿਸ਼ਵ ਦੀ 5ਵੇਂ ਨੰਬਰ ਦੀ ਟੀਮ ਭਾਰਤ ਆਪਣੇ ਮੁਕਾਬਲੇ ਦੀ ਸ਼ੁਰੂਆਤ 18 ਅਕਤੂਬਰ ਨੂੰ ਮੇਜਬਾਨ ਓਮਾਨ ਦੇ ਖਿਲਾਫ ਮੈਚ ਖੇਡੇਗੀ। ਰਵਾਨਗੀ ਤੋਂ ਪਹਿਲਾਂ ਕਪਤਾਨ ਮਨਪ੍ਰੀਤ ਨੇ ਕਿਹਾ ਕਿਹਾ ਕਿ ਸਾਡੇ ਲਈ ਪਿਛਲੇ ਕੁਝ ਮਹੀਨੇ ਮੁਸ਼ਕਿਲ ਰਹੇ ਹਨ। ਅਸੀਂ ਏਸ਼ੀਆਈ ਖੇਡਾਂ 'ਚ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇ ਪਰ ਹੁਣ ਸਮਾਂ ਹੈ ਕਿ ਭੁਵਨੇਸ਼ਵਰ 'ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਆਪ ਨੂੰ ਸੰਗਠਿਤ ਕਰਾਂਗੇ। ਮਨਪ੍ਰੀਤ ਨੇ ਕਿਹਾ ਕਿ ਇਹ ਟੂਰਨਾਮੈਂਟ ਏਸ਼ੀਆਈ ਟੀਮਾਂ ਨਾਲ ਮੁਕਾਬਲਾ ਕਰਨ ਦਾ ਵਧੀਆ ਮੌਕਾ ਦਿੱਤਾ ਹੈ ਜੋ ਨਵੰਬਰ-ਦਸੰਬਰ 'ਚ ਹੋਣ ਵਾਲੇ ਵਿਸ਼ਵ ਕੱਪ ਦਾ ਹਿੱਸਾ ਹੋਵੇਗੀ। ਅਸੀਂ ਏਸ਼ੀਆ ਚੈਂਪੀਅਨ ਟਰਾਫੀ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਖਿਤਾਬ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਏਸ਼ੀਅਨ ਚੈਂਪੀਅਨ ਟਰਾਫੀ 'ਚ ਭਾਰਤ ਦਾ ਮੁਕਾਬਲਾ ਵਿਸ਼ਵ ਦੀ 12ਵੇਂ ਨੰਬਰ ਦੀ ਟੀਮ ਮਲੇਸ਼ੀਆ, ਪਾਕਿਸਤਾਨ, 14ਵੇਂ ਨੰਬਰ ਦੀ ਟੀਮ ਦੱਖਣੀ ਕੋਰੀਆ, ਏਸ਼ੀਆਈ ਖੇਡਾਂ ਦੇ ਸੋਨ ਜੇਤੂ ਜਾਪਾਨ ਤੇ ਮੇਜਬਾਨ ਓਮਾਨ ਨਾਲ ਹੋਵੇਗਾ।