ਸਿਡਨੀ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਦਾ ਹੋਇਆ ਕੋਰੋਨਾ ਟੈਸਟ, ਜਾਣੋ ਕੀ ਰਹੀ ਰਿਪੋਰਟ

01/04/2021 12:11:51 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕਾਊਂਸਲ ਆਫ਼ ਇੰਡੀਆ (ਬੀ. ਸੀ. ਸੀ. ਆਈ.) ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਟੀਮ ਤੇ ਸਹਿਯੋਗੀ ਸਟਾਫ਼ ਦੇ ਮੈਂਬਰਾਂ ਦਾ ਆਸਟਰੇਲੀਆ ਖ਼ਿਲਾਫ਼ ਸਿਡਨੀ ਟੈਸਟ ਮੈਚ ਤੋਂ ਪਹਿਲਾਂ ਕਰਾਇਆ ਗਿਆ ਨਵਾਂ ਕੋਵਿਡ-19 ਟੈਸਟ ਨੈਗਟਿਵ ਆਇਆ ਹੈ। ਤੀਜਾ ਟੈਸਟ ਮੈਚ ਸਿਡਨੀ ’ਚ 7 ਜਨਵਰੀ ਤੋਂ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ : ਟੀਮ ਇੰਡੀਆ ਸਖਤ ਪਾਬੰਦੀਆਂ ਦੇ ਨਾਲ ਬ੍ਰਿਸਬੇਨ ਜਾਣ ਨੂੰ ਤਿਆਰ ਨਹੀਂ

ਬੀ. ਸੀ. ਸੀ. ਆਈ. ਨੇ ਬਿਆਨ ’ਚ ਕਿਹਾ, ‘‘ਮੇਰੀ ਕ੍ਰਿਕਟ ਟੀਮ ਦੇ ਖਿਡਾਰੀਆਂ ਤੇ ਸਹਿਯੋਗੀ ਸਟਾਫ਼ ਦੇ ਮੈਂਬਰਾਂ ਦਾ 3 ਜਨਵਰੀ 2021 ਨੂੰ ਕੋਵਿਡ-19 ਦਾ ਆਰ. ਟੀ.- ਪੀ. ਸੀ. ਆਰ. ਟੈਸਟ ਕਰਾਇਆ ਗਿਆ ਸੀ। ਸਾਰੇ ਟੈਸਟਾਂ ਦੇ ਨਤੀਜੇ ਨੈਗਟਿਵ ਆਏ ਹਨ।’’ ਭਾਰਤ ਦੇ ਪੰਜ ਖਿਡਾਰੀਆਂ ਉਪ ਕਪਤਾਨ ਰੋਹਿਤ ਸ਼ਰਮਾ, ਸਲਾਮੀ ਬੱਲੇਬਾਜ਼ ਸ਼ੁੱਭਮਨ ਗਿੱਲ, ਵਿਕਟਕੀਪਰ ਰਿਸ਼ਭ ਪੰਤ, ਤੇਜ਼ ਗੇਂਦਬਾਜ਼ ਨਵਦੀਪ ਸੈਨੀ ਤੇ ਬੱਲੇਬਾਜ਼ ਪਿ੍ਰਥਵੀ ਸ਼ਾਅ ਦਾ ਇਕ ਇਨਡੋਰ ਰੈਸਟੋਰੈਂਟ ’ਚ ਭੋਜਨ ਕਰਨ ਦਾ ਵੀਡੀਓ ਸਾਹਮਣੇ ਆਉਣ ਦੇ ਬਾਅਦ ਇਨ੍ਹਾਂ ਸਾਰਿਆਂ ਨੂੰ ਟੀਮ ਤੋਂ ਅਲਗ ਕਰਕੇ ਇਕਾਂਤਵਾਸ ’ਤੇ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੋਰੋਨਾ ਟੈਸਟ ਕਰਾਏ ਗਏ ਸਨ।
ਇਹ ਵੀ ਪੜ੍ਹੋ : ਮੈਨਚੈਸਟਰ ਸਿਟੀ ਦੇ ਡਿਫ਼ੈਂਡਰ ਗ੍ਰਾਸੀਆ ਕੋਰੋਨਾ ਪਾਜ਼ੇਟਿਵ, ਮੇਂਡੀ ਨੇ ਕੀਤੀ ਨਿਯਮਾਂ ਦੀ ਉਲੰਘਣਾ

ਕ੍ਰਿਕਟ ਆਸਟਰੇਲੀਆ ਨੇ ਐਲਾਨ ਕੀਤਾ ਕਿ ਬੀ. ਸੀ. ਸੀ. ਆਈ. ਦੇ ਨਾਲ ਮਿਲ ਕੇ ਸਾਂਝੀ ਜਾਂਚ ਕੀਤੀ ਜਾ ਰਹੀ ਹੈ ਕਿ ਖਿਡਾਰੀਆਂ ਨੇ ਸੀਰੀਜ਼ ਲਈ ਤਿਆਰ ਕੀਤੇ ਗਏ ਜੈਵ ਸੁਰੱਖਿਆ ਪ੍ਰੋਟੋਕਾਲ ਦੀ ਉਲੰਘਣਾ ਤਾਂ ਨਹੀਂ ਕੀਤੀ ਸੀ। ਇਨ੍ਹਾਂ ਪੰਜੇ ਖਿਡਾਰੀਆਂ ਨੂੰ ਹਾਲਾਂਕਿ ਅਭਿਆਸ ਕਰਨ ਤੇ ਸਿਡਨੀ ਮੈਚ ਲਈ ਟੀਮ ਦੇ ਨਾਲ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਚਾਰ ਮੈਚਾਂ ਦੀ ਸੀਰੀਜ਼ ਅਜੇ 1-1 ਨਾਲ ਬਰਾਬਰੀ ’ਤੇ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh