10 ਜੁਲਾਈ ਨੂੰ ਚੁਣਿਆ ਜਾਵੇਗਾ ਭਾਰਤੀ ਟੀਮ ਦਾ ਕੋਚ : ਗਾਂਗੁਲੀ

07/01/2017 9:51:26 PM

ਨਵੀਂ ਦਿੱਲੀ— ਕ੍ਰਿਕਟਰ ਸਲਾਹਕਾਰ ਕਮੇਟੀ (ਸੀ.ਏ.ਸੀ.) ਦੇ ਮੈਂਬਰ ਗਾਂਗੁਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਟੀਮ ਦੇ ਨਵੇਂ ਕੋਚ ਦੀ ਚੋਣ ਕਰਨ ਲਈ ਇੰਟਰਵਿਊ 10 ਜੁਲਾਈ ਨੂੰ ਮੁੰਬਈ 'ਚ ਹੋਵੇਗੀ। 3 ਮੈਂਬਰੀ (ਸੀ.ਏ.ਸੀ.) 'ਚ ਸਾਬਕਾ ਕਪਤਾਨ ਦੇ ਇਲਾਵਾ ਸਚਿਨ ਤੇਂਦੁਲਕਰ ਅਤੇ ਵੀ.ਵੀ.ਐੱਸ. ਲਛਮਣ ਸ਼ਾਮਲ ਹਨ। ਗਾਂਗੁਲੀ ਦੇ ਲਾਡ੍ਰਸ 'ਚ 3 ਤੇ 4 ਜੁਲਾਈ ਨੂੰ ਹੋਣ ਵਾਲੀ ਐੱਮ.ਸੀ.ਸੀ. ਵਿਸ਼ਵ ਕ੍ਰਿਕਟਰ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਲਈ ਲੰਡਨ ਜਾਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਇੰਟਰਵਿਊ 10 ਜੁਲਾਈ ਨੂੰ ਮੁੰਬਈ 'ਚ ਹੋਵੇਗੀ। ਕੋਚ ਅਹੁਦੇ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 9 ਜੁਲਾਈ ਹੈ।