ਭਾਰਤੀ ਟੀਮ ਦੇ ਨਵੇਂ ਕੋਚ ਦੀ 26 ਜੁਲਾਈ ਨੂੰ ਹੋਵੇਗੀ ਅਗਨੀ ਪ੍ਰੀਖਿਆ

07/11/2017 6:50:13 PM

ਨਵੀਂ ਦਿੱਲੀ — ਭਾਰਤੀ ਟੀਮ ਦੇ ਡਾਇਰੈਕਟਰ ਰਹਿ ਚੁੱਕੇ ਰਵੀ ਸ਼ਾਸਤਰੀ ਨੂੰ ਭਾਰਤੀ ਟੀਮ ਦਾ ਮੁੱਖ ਕੋਚ ਚੁÎਣਿਆ ਗਿਆ ਹੈ। ਹੁਣ ਉਨ੍ਹਾਂ ਦੀ ਅਗਨੀ ਪ੍ਰੀਖਿਆ ਸ਼੍ਰੀਲੰਕਾ 'ਚ 26 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਜੇਕਰ ਉਹ ਇੱਥੇ ਟੈਸਟ ਪਾਸ ਕਰ ਲੈਂਦੇ ਹਨ ਤਾਂ ਅਸੀਂ ਕਹਿ ਸਕਦੇ ਹਾਂ ਕਿ ਕੋਚ ਸਲਾਹਕਾਰ ਕਮੇਟੀ ਦੇ ਮੈਂਬਰਾਂ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀ. ਵੀ. ਐਸ. ਲਕਸ਼ਮਣ ਵਲੋਂ ਉਨ੍ਹਾਂ ਨੂੰ ਕੋਚ ਬਣਾਉਣ ਦਾ ਫੈਸਲਾ ਬਿਲਕੁਲ ਸਹੀ ਸੀ।
ਸ਼੍ਰੀਲੰਕਾ ਦੌਰੇ 'ਚ ਟੀਮ ਦੇ ਨਾਲ ਜਾਣਗੇ ਸ਼ਾਸਤਰੀ
55 ਸਾਲਾ ਸ਼ਾਸਤਰੀ ਦੇ ਕੋਚ ਬਣਨ ਤੋਂ ਬਾਅਦ ਹੁਣ ਭਾਰਤੀ ਟੀਮ ਸ਼੍ਰੀਲੰਕਾ ਦੌਰੇ 'ਚ ਕੋਚ ਦੇ ਨਾਲ ਜਾਵੇਗੀ। ਸ਼ਾਸਤਰੀ ਇਸ ਦੌਰੇ 'ਚ ਟੀਮ ਦੇ ਮੁੱਖ ਕੋਚ ਰਹਿਣਗੇ। ਇਸ ਦੌਰੇ 'ਚ 3 ਟੈਸਟ, 5 ਵਨਡੇ ਅਤੇ ਇਕ ਟੀ-20 ਖੇਡਿਆ ਜਾਣਾ ਹੈ। ਸ਼ਾਸਤਰੀ ਲਈ ਇਹ ਦੌਰਾ ਖੁਦ ਨੂੰ ਸਹੀ ਸਾਬਤ ਕਰਨ ਦਾ ਮੌਕਾ ਹੈ ਅਤੇ ਉਹ ਵੀ ਚਾਹੁੰਣਗੇ ਕਿ ਉਹ ਆਪਣੇ ਕਾਰਜਕਾਲ ਦਾ ਆਰੰਭ ਭਾਰਤੀ ਟੀਮ ਨੂੰ ਸ਼ੀਰੀਜ਼ ਜਿੱਤਾ ਕੇ ਸ਼ੁਰੂ ਕਰਨ।
ਇਹ ਰਿਹਾ ਮੈਚ ਸ਼ੈਡਿਊਲ
ਸ਼ਾਸਤਰੀ ਦੀ ਕੋਚਿੰਗ ਦੀ ਸ਼ੁਰੂਆਤ ਭਾਰਤੀ ਟੀਮ 26 ਜੁਲਾਈ ਤੋਂ ਗਾਲੇ 'ਚ ਪਹਿਲਾ ਟੈਸਟ ਮੈਚ ਖੇਡ ਕੇ ਕਰੇਗੀ। ਦੂਜਾ ਟੈਸਟ 3 ਅਗਸਤ ਤੋਂ ਐਸ. ਐਸ. ਸੀ. ਕੋਲੰਬੋ 'ਚ, ਤੀਜਾ ਟੈਸਟ 12 ਅਗਸਤ ਤੋਂ ਪੱਲੇਕੇਲ 'ਚ ਖੇਡਿਆ ਜਾਵੇਗਾ। ਪਹਿਲਾ ਵਨਡੇ 20 ਅਗਸਤ ਨੂੰ ਦਾਮਬੁਲਾ 'ਚ, ਦੂਜਾ 24 ਅਗਸਤ ਪੱਲੇਕੇਲ 'ਚ, ਤੀਜਾ 27 ਅਗਸਤ ਨੂੰ ਪੱਲੇਕੇਲ 'ਚ, ਚੌਥਾ 31 ਅਗਸਤ ਨੂੰ ਖੇਤਾਰਾਮਾ 'ਚ ਅਤੇ 5ਵਾਂ ਵਨਡੇ 3 ਸਤੰਬਰ ਨੂੰ ਖੋਤਾਰਾਮਾ 'ਚ ਖੇਡਿਆ ਜਾਵੇਗਾ। ਇਕਲੌਤਾ ਟੀ-20 ਮੈਚ 6 ਸਤੰਬਰ ਨੂੰ ਖੇਤਾਰਾਮਾ 'ਚ ਹੀ ਖੇਡਿਆ ਜਾਵੇਗਾ।