ਮਹਿਲਾ ਕ੍ਰਿਕਟ ''ਤੇ ਮਿਤਾਲੀ ਕਰ ਰਹੀ ਹੈ ''ਰਾਜ'', ਕੁੱਝ ਦੌੜਾਂ ਬਣਾ ਕੇ ਆਪਣੇ ਨਾਂ ਕਰ ਲਵੇਗੀ ਇਹ ਵਿਸ਼ਵ ਰਿਕਾਰਡ

07/06/2017 3:49:57 PM

ਨਵੀਂ ਦਿੱਲੀ— ਮਹਿਲਾਵਾਂ ਦਾ ਕਿਸੇ ਵੀ ਦੇਸ਼ ਦੇ ਵਿਕਾਸ 'ਚ ਬਹੁਤ ਵੱਡਾ ਕਿਰਦਾਰ ਹੁੰਦਾ ਹੈ ਅਜਿਹਾ ਕਿਹਾ ਜਾਂਦਾ ਹੈ ਕਿ ਪੁਰਸ਼ ਦੇ ਮੋਢਿਆਂ ਨਾਲ ਮੋਢਾ ਮਿਲਾ ਕੇ ਜੇਕਰ ਮਹਿਲਾਵਾਂ ਵੀ ਚੱਲਣ ਤਾਂ ਦੇਸ਼ ਦਾ ਵਿਕਾਸ ਤੈਅ ਹੈ। ਭਾਰਤ 'ਚ ਵੀ ਮਹਿਲਾਵਾਂ ਅਤੇ ਪੁਰਸ਼ਾਂ 'ਚ ਇਹ ਦੂਰੀ ਖਤਮ ਹੁੰਦੀ ਜਾ ਰਹੀ ਹੈ ਫਿਰ ਚਾਹੇ ਉਹ ਕੋਈ ਸਿਆਸੀ ਦਾ ਅਖਾੜਾ ਹੋਵੇ ਜਾਂ ਫਿਰ ਖੇਡ ਦਾ ਮੈਦਾਨ। 
ਓਲੰਪਿਕਸ 'ਚ ਮਹਿਲਾਵਾਂ ਨੇ ਦੇਸ਼ ਦਾ ਨਾਂ ਚਮਕਾਇਆ ਹੈ, ਜਿਨ੍ਹਾਂ 'ਚ ਪੀ. ਵੀ. ਸਿੰਧੂ ਅਤੇ ਸਾਕਸ਼ੀ ਮਲਿਕ ਨੇ ਭਾਰਤ ਨੂੰ 2 ਤਮਗੇ ਦਿਲਾਏ ਸਨ। ਇਸੇ ਤਰ੍ਹਾਂ ਕ੍ਰਿਕਟ 'ਚ ਵੀ ਭਾਰਤੀ ਮਹਿਲਾਵਾਂ ਦੇਸ਼ ਦੀ ਸ਼ਾਨ ਬਣੀਆਂ ਹੋਈਆਂ ਹਨ। ਹਾਲ ਹੀ 'ਚ ਚੈਂਪੀਅਨਸ ਟਰਾਫੀ ਦੇ ਫਾਈਨਲ ਤੱਕ ਪਹੁੰਚਣ ਵਾਲੀ ਭਾਰਤੀ ਪੁਰਸ਼ ਕ੍ਰਿਕਟ ਟੀਮ ਦੀ ਤਰ੍ਹਾਂ ਮਹਿਲਾ ਕ੍ਰਿਕਟ ਟੀਮ ਵੀ ਵਿਸ਼ਵ ਕੱਪ 'ਚ ਆਪਣਾ ਨਾਂ ਚਮਕਾ ਰਹੀ ਹੈ। ਵਨਡੇ ਕ੍ਰਿਕਟ 'ਚ 181 ਮੈਚਾਂ 'ਚ 51.81 ਦੀ ਬੇਮਿਸਾਲ ਔਸਤ ਨਾਲ 5959 ਦੌੜਾਂ ਬਣਾਉਣ ਵਾਲੀ ਮਿਤਾਲੀ ਮਹਿਲਾ ਕ੍ਰਿਕਟ 'ਚ 6000 ਦੌੜਾਂ ਬਣਾਉਣ ਵਾਲੀ ਪਹਿਲੀ ਕ੍ਰਿਕਟਰ ਬਣਨ ਤੋਂ ਕੁੱਝ ਹੀ ਦੌੜਾਂ ਦੂਰ ਹੈ। ਉਸ ਦੇ ਸਾਹਮਣੇ ਇੰਗਲੈਂਡ ਦੀ ਸਾਬਕਾ ਕਪਤਾਨ ਸ਼ਾਰਲੋਟ ਐਡਵਰਡਜ਼ ਹੀ ਹੈ, ਜਿਸ ਦੇ ਨਾਂ 191 ਮੈਚਾਂ 'ਚ 5992 ਦੌੜਾਂ ਹਨ, ਭਾਵ 41 ਦੌੜਾਂ ਬਣਾਉਣ ਦੇ ਨਾਲ ਹੀ ਮਿਤਾਲੀ ਮਹਿਲਾ ਕ੍ਰਿਕਟ 'ਚ 6 ਹਜ਼ਾਰ ਦੌੜਾਂ ਬਣਾਉਣ ਵਾਲੀ ਪਹਿਲੀ ਖਿਡਾਰੀ ਬਣ ਜਾਵੇਗੀ। 
ਇੰਗਲੈਂਡ 'ਚ ਖੇਡੇ ਜਾ ਰਹੇ ਵਿਸ਼ਵ ਕੱਪ 'ਚ ਮਿਤਾਲੀ ਰਾਜ ਦੀ ਕਪਤਾਨੀ ਵਾਲੀ ਭਾਰਤੀ ਟੀਮ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। 4 ਮੈਚਾਂ 'ਚ 4 ਜਿੱਤਾਂ ਦੇ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ 'ਤੇ ਰਾਜ ਕਰਨ ਤੋਂ ਬਾਅਦ ਕਰੀਬ ਖੜੀ ਹੈ। ਇਸ ਦਾ ਕ੍ਰੈਡਿਟ ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਨੂੰ ਜਾਂਦਾ ਹੈ। 
ਵਨਡੇ ਕ੍ਰਿਕਟ 'ਚ 181 ਮੈਚਾਂ 'ਚ 51.81 ਦੀ ਬੇਮਿਸਾਲ ਔਸਤ ਨਾਲ 5959 ਦੌੜਾਂ ਬਣਾਉਣ ਵਾਲੀ ਮਿਤਾਲੀ ਮਹਿਲਾ ਕ੍ਰਿਕਟ 'ਚ 6000 ਦੌੜਾਂ ਬਣਾਉਣ ਵਾਲੀ ਪਹਿਲੀ ਕ੍ਰਿਕਟਰ ਬਣਨ ਤੋਂ ਕੁੱਝ ਹੀ ਦੌੜਾਂ ਦੂਰ ਹੈ। ਉਸ ਦੇ ਸਾਹਮਣੇ ਇੰਗਲੈਂਡ ਦੀ ਸਾਬਕਾ ਕਪਤਾਨ ਸ਼ਾਰਲੋਟ ਐਡਵਰਡਜ਼ ਹੀ ਹੈ, ਜਿਸ ਦੇ ਨਾਂ 191 ਮੈਚਾਂ 'ਚ 5992 ਦੌੜਾਂ ਹਨ, ਭਾਵ 41 ਦੌੜਾਂ ਬਣਾਉਣ ਦੇ ਨਾਲ ਹੀ ਮਿਤਾਲੀ ਮਹਿਲਾ ਕ੍ਰਿਕਟ 'ਚ 6 ਹਜ਼ਾਰ ਦੌੜਾਂ ਬਣਾਉਣ ਵਾਲੀ ਪਹਿਲੀ ਖਿਡਾਰੀ ਬਣ ਜਾਵੇਗੀ। 
2013 'ਚ ਜਦੋਂ ਆਪਣੇ ਹੀ ਘਰ 'ਚ ਭਾਰਤੀ ਟੀਮ ਨੂੰ ਵਿਸ਼ਵ ਕੱਪ 'ਚ ਹਾਰ ਮਿਲੀ ਸੀ ਤਾਂ ਮਿਤਾਲੀ ਦੇ ਨਾਲ-ਨਾਲ ਪੂਰਾ ਦੇਸ਼ ਨਿਰਾਸ਼ ਹੋ ਗਿਆ ਸੀ ਪਰ ਉਸ ਹਾਰ ਤੋਂ ਮਿਤਾਲੀ ਨੇ ਸਬਕ ਲਿਆ ਅਤੇ ਕ੍ਰਿਕਟ 'ਤੇ ਰਾਜ ਕਰਨ ਦੀ ਰਣਨੀਤੀ ਬਣਾਉਣ ਲੱਗੀ। ਮਿਤਾਲੀ ਇਕ ਸ਼ਾਨਦਾਰ ਸੈਨਾਪਤੀ ਦੀ ਤਰ੍ਹਾਂ ਟੀਮ ਦੀ ਅਗਵਾਈ ਕਰ ਰਹੀ ਹੈ ਤਾਂ ਉਸ ਦੀਆਂ ਸਾਥੀ ਖਿਡਾਰੀਆਂ ਵੀ ਇਸ ਟੀਚੇ ਨਾਲ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਉਣ ਵੱਲ ਤੇਜ਼ੀ ਨਾਲ ਲੈ ਜਾ ਰਹੀਆਂ ਹਨ।