ਮੀਂਹ ਕਾਰਨ ਅਭਿਆਸ ਨਹੀਂ ਕਰ ਸਕੀ ਭਾਰਤੀ ਟੀਮ

09/20/2017 4:53:03 AM

ਕੋਲਕਾਤਾ— ਭਾਰਤੀ ਕ੍ਰਿਕਟ ਟੀਮ ਲਗਾਤਾਰ ਮੀਂਹ ਤੇ ਧੁੰਦ ਕਾਰਨ ਦੂਜੇ ਇਕ ਦਿਨਾ ਕੌਮਾਂਤਰੀ ਕ੍ਰਿਕਟ ਮੈਚ ਤੋਂ ਪਹਿਲਾਂ ਮੰਗਲਵਾਰ ਨੂੰ ਅਭਿਆਸ ਨਹੀਂ ਕਰ ਸਕੀ, ਜਦਕਿ ਆਸਟ੍ਰੇਲੀਆ ਨੂੰ ਈਡਨ ਗਾਰਡਨ ਦੀਆਂ ਇਨਡੋਰ ਸਹੂਲਤਾਂ ਰਾਹੀਂ ਅਭਿਆਸ ਕਰਨ ਲਈ ਮਜਬੂਰ ਹੋਣਾ ਪਿਆ। ਚੇਨਈ 'ਚ ਖੇਡਿਆ ਗਿਆ ਪਹਿਲਾ ਮੈਚ ਵੀ ਮੀਂਹ ਨਾਲ ਪ੍ਰਭਾਵਿਤ ਹੋਇਆ ਸੀ ਤੇ ਵੀਰਵਾਰ ਨੂੰ ਇਥੇ ਹੋਣ ਵਾਲੇ ਦੂਜੇ ਵਨ ਡੇ 'ਤੇ ਵੀ ਮੀਂਹ ਦਾ ਖਤਰਾ ਮੰਡਰਾਅ ਰਿਹਾ ਹੈ।