U-19 WC ਫਾਈਨਲ : ਭਾਰਤੀ ਟੀਮ ਨਾਲ ਭਿੜੇ ਬੰਗਲਾਦੇਸ਼ੀ ਖਿਡਾਰੀ, ਕਪਤਾਨ ਨੇ ਮੰਗੀ ਮੁਆਫੀ

02/10/2020 11:36:15 AM

ਸਪੋਰਟਸ ਡੈਸਕ— ਅੰਡਰ-19 ਕ੍ਰਿਕਟ ਵਰਲਡ ਕੱਪ 'ਚ ਬੰਗਲਾਦੇਸ਼ ਦੀ ਟੀਮ ਨੇ ਐਤਵਾਰ ਰਾਤ ਭਾਰਤ ਨੂੰ ਹਰਾ ਕੇ ਵਰਲਡ ਕੱਪ ਜਿੱਤਿਆ, ਪਰ ਪਹਿਲੀ ਵਾਰ ਵਰਲਡ ਕੱਪ ਜਿੱਤਣ ਵਾਲੀ ਟੀਮ ਦੇ ਖਿਡਾਰੀਆਂ ਨੇ ਜੋਸ਼ 'ਚ ਹੋਸ਼ ਗੁਆ ਦਿੱਤਾ ਅਤੇ ਭਾਰਤ ਦੇ ਖਿਡਾਰੀਆਂ ਨਾਲ ਭਿੜ ਗਏ। ਫੀਲਡਿੰਗ ਦੇ ਦੌਰਾਨ ਕਈ ਵਾਰ ਹਮਲਾਵਰ ਰੁਖ਼ ਦਿਖਾ ਚੁੱਕੇ ਖਿਡਾਰੀਆਂ ਨੇ ਮੈਚ ਦੇ ਬਾਅਦ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ੍ਹਾਂ ਨੇ ਭਾਰਤੀ ਖਿਡਾਰੀਆਂ ਦੇ ਸਾਹਮਣੇ ਜਾ ਕੇ ਉਨ੍ਹਾਂ ਨੂੰ ਗਾਲਾਂ ਕੱਢੀਆਂ ਅਤੇ ਹੱਥੋਪਾਈ ਵੀ ਕੀਤੀ, ਜਿਸ ਨਾਲ ਦੋਹਾਂ ਟੀਮਾਂ ਦੇ ਖਿਡਾਰੀਆਂ 'ਚ ਧੱਕਾਮੁੱਕੀ ਹੋਈ।  

ਮੈਚ ਦੇ ਦੌਰਾਨ ਆਪਣੇ ਤੇਜ਼ ਗੇਂਦਬਾਜ਼ ਸ਼ੋਰੀਫੁਲ ਇਸਲਾਮ ਲਈ ਫੀਲਡਿੰਗ ਕਰਦੇ ਹੋਏ ਬੰਗਲਾਦੇਸ਼ ਦੇ ਖਿਡਾਰੀ ਕੁਝ ਜ਼ਿਆਦਾ ਹੀ ਹਮਲਾਵਰਤਾ ਦਿਖਾ ਰਹੇ ਸਨ ਅਤੇ ਹਰ ਗੇਂਦ ਦੇ ਬਾਅਦ ਭਾਰਤੀ ਬੱਲੇਬਾਜ਼ 'ਤੇ ਕੋਈ ਨਾ ਕੋਈ ਟਿੱਪਣੀ ਕਰ ਰਹੇ ਸਨ। ਇੱਥੋਂ ਤਕ ਕਿ ਬੰਗਲਾਦੇਸ ਦੇ ਜਿੱਤ ਦੇ ਕਰੀਬ ਪਹੁੰਚਣ ਦੇ ਬਾਅਦ ਵੀ ਸ਼ੋਰੀਫੁਲ ਇਸਲਾਮ ਨੂੰ ਕੈਮਰੇ ਦੇ ਸਾਹਮਣੇ ਟਿੱਪਣੀ ਕਰਦੇ ਦੇਖਿਆ ਗਿਆ। ਜਿੱਤ ਤੋਂ ਬਾਅਦ ਤਾਂ ਖਿਡਾਰੀਆਂ ਨੇ ਜੋ ਕੀਤਾ ਉਸ ਦੀ ਕਾਫੀ ਨਿੰਦਾ ਕੀਤੀ ਜਾ ਰਹੀ ਹੈ। ਬੰਗਲਾਦੇਸ਼ੀ ਟੀਮ ਦੇ ਕਪਤਾਨ ਅਕਬਰ ਅਲੀ ਨੇ ਉਮਰ ਤੋਂ ਕਿਤੇ ਜ਼ਿਆਦਾ ਪ੍ਰਪੱਕਤਾ ਦਿਖਾਉਂਦੇ ਹੋਏ ਕਿਹਾ, ''ਸਾਡੇ ਕੁਝ ਗੇਂਦਬਾਜ਼ ਜੋਸ਼ੋ-ਖਰੋਸ਼ ਨਾਲ ਕਾਫੀ ਹਮਲਾਵਰ ਹੋ ਗਏ। ਮੈਚ ਦੇ ਬਾਅਦ ਜੋ ਹੋਇਆ ਉਹ ਬਹੁਤ ਮੰਦਭਾਗਾ ਸੀ। ਮੈਂ ਇਸ 'ਤੇ ਮੁਆਫੀ ਮੰਗਦਾ ਹਾਂ। ਅਸੀ ਪਿਛਲੇ ਦੋ ਸਾਲ 'ਚ ਬਹੁਤ ਮਿਹਨਤ ਕੀਤੀ ਹੈ ਅਤੇ ਇਹ ਜਿੱਤ ਉਸ ਦਾ ਹੀ ਨਤੀਜਾ ਹੈ।

Tarsem Singh

This news is Content Editor Tarsem Singh