ਮਹਿਲਾ ਯੂਥ ਵਿਸ਼ਵ ਮੁੱਕੇਬਾਜ਼ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦਾ ਐਲਾਨ

11/18/2017 1:50:35 AM

ਗੁਹਾਟੀ— ਭਾਰਤ ਨੇ ਏ.ਆਈ.ਬੀ.ਏ. ਮਹਿਲਾ ਯੂਥ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਸ਼ੁੱਕਰਵਾਰ ਨੂੰ 10 ਮੈਂਬਰ ਮਜ਼ਬੂਤ ਟੀਮ ਦਾ ਐਲਾਨ ਕਰ ਦਿੱਤਾ। ਗੁਹਾਟੀ 'ਚ 19 ਨਵੰਬਰ ਤੋਂ ਸ਼ੁਰੂ ਹੋ ਰਹੇ ਇਸ ਟੂਰਨਾਮੈਂਟ ਲਈ ਚੁਣੀ ਗਈ ਟੀਮ ਭਾਰਤੀ ਕੋਚ ਬੇਰਗਮਾਸਕੋ ਰਾਫੇਲੇ ਅਨੁਸਾਰ ਸਭ ਤੋਂ ਵਧੀਆ ਟੀਮ ਹੈ। ਇਸ ਟੀਮ 'ਚ ਹਰਿਆਣਾ ਦੀ 6 ਮੁੱਕੇਬਾਜ਼- ਨੀਤੂ (48 ਕਿ.ਗ੍ਰਾ), ਜੋਤੀ (51 ਕਿ.ਗ੍ਰਾ), ਸਾਕਸ਼ੀ (54 ਕਿ.ਗ੍ਰਾ), ਸ਼ਸ਼ੀ ਚੋਪੜਾ (57 ਕਿ.ਗ੍ਰਾ), ਅਨੁਪਮਾ (81 ਕਿ.ਗ੍ਰਾ) ਤੇ ਨੇਹਾ ਯਾਦਵ (81 ਪਲਸ ਕਿ.ਗ੍ਰਾ) ਸ਼ਾਮਲ ਹੈ।
ਇਸ ਤੋਂ ਇਲਾਵਾ ਇਸ 'ਚ ਮਿਜ਼ੋਰਮ ਦੀ ਇਕ ਮੁੱਕੇਬਾਜ਼ ਵਾਨਲਾਲਹਰੀਆਪੁਈ (60 ਕਿ.ਗ੍ਰਾ), ਉੱਤਰ ਪ੍ਰਦੇਸ਼ ਦੀ ਮੁੱਕੇਬਾਜ਼ ਆਸਥਾ ਪਾਹਵਾ (69 ਕਿ.ਗ੍ਰਾ), ਹੈਦਰਾਬਾਦ ਦੀ ਮੁੱਕੇਬਾਜ਼ ਨਿਹਾਰਿਕਾ ਗੋਨੇਲਾ (75 ਕਿ.ਗ੍ਰਾ) ਤੇ ਗੁਹਾਟੀ ਦੀ ਮੁੱਕੇਬਾਜ਼ ਅੰਕੁਸ਼ਿਤਾ ਬੋਰੋ (64 ਕਿ.ਗ੍ਰਾ) ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਇਨ੍ਹਾਂ ਸਾਰੀਆਂ ਮਹਿਲਾ ਮੁੱਕੇਬਾਜ਼ਾਂ ਦੀ ਚੋਣ ਸਖਤ ਨਿਗਰਾਨੀ ਤੇ ਵਿਦੇਸ਼ੀ ਦੌਰਿਆ 'ਤੇ ਮਿਲੇ ਮੌਕਿਆਂ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ। ਕੋਚੀ ਰਾਫੇਲੇ ਨੇ ਕਿਹਾ ਕਿ ਇਹ ਟੀਮ ਸਭ ਤੋਂ ਵਧੀਆ ਹੈ ਤੇ ਹਰ ਮਹਿਲਾ ਮੁੱਕੇਬਾਜ਼ ਵਧੀਆ ਫਾਰਮ 'ਚ ਹੈ।