ਭਾਰਤੀ ਟੀਮ ''ਤੇ ਹੌਲੀ ਓਵਰ ਸਪੀਡ ਕਾਰਨ ਲੱਗਾ ਜੁਰਮਾਨਾ

02/01/2020 4:32:46 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਖਿਲਾਫ ਚੌਥੇ ਟੀ-20 ਕੌਮਾਂਤਰੀ ਮੈਚ 'ਚ ਹੌਲੀ ਓਵਰ ਸਪੀਡ ਨਾਲ ਗੇਂਦਬਾਜ਼ੀ ਕਰਨ ਦੇ ਲਈ ਭਾਰਤੀ ਟੀਮ 'ਚ ਸ਼ਨੀਵਾਰ ਨੂੰ ਮੈਚ ਫੀਸ ਦਾ 40 ਫੀਸਦੀ ਜੁਰਮਾਨਾ ਲਾਇਆ ਗਿਆ। ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੇ ਮੈਚ ਰੈਫਰੀ ਕ੍ਰਿਸ ਬ੍ਰਾਡ ਨੇ ਵਿਰਾਟ ਕੋਹਲੀ ਦੀ ਟੀਮ 'ਤੇ ਸ਼ੁੱਕਰਵਾਰ ਨੂੰ ਤੈਅ ਸਮੇਂ 'ਚ ਦੋ ਓਵਰ ਪਿੱਛੇ ਰਹਿਣ ਦੇ ਬਾਅਦ ਇਹ ਜੁਰਮਾਨਾ ਲਾਇਆ।

ਆਈ. ਸੀ. ਸੀ. ਨੇ ਆਪਣੇ ਬਿਆਨ 'ਚ ਕਿਹਾ, ''ਭਾਰਤੀ ਟੀਮ ਦੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਨੇ ਜ਼ਾਬਤੇ ਦੀ ਉਲੰਘਣਾ ਕੀਤੀ ਹੈ ਜੋ ਕਿ ਕੌਮਾਂਤਰੀ ਮੈਚ 'ਚ ਹੌਲੀ ਓਵਰ ਸਪੀਡ ਨਾਲ ਗੇਂਦਬਾਜ਼ੀ ਕਰਨ ਨਾਲ ਸਬੰਧਤ ਹੈ। ਇਸ 'ਚ ਹਰ ਓਵਰ ਲਈ ਖਿਡਾਰੀਆਂ 'ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਾਉਣ ਦੀ ਵਿਵਸਥਾ ਹੈ।'' ਮੈਦਾਨੀ ਅੰਪਾਇਰ ਕ੍ਰਿਸ ਬ੍ਰਾਊਨ ਅਤੇ ਸ਼ਾਨ ਹੈਗ ਦੇ ਨਾਲ ਤੀਜੇ ਅੰਪਾਇਰ ਐਸ਼ਲੇ ਮੇਹਰੋਤਰਾ ਨੇ ਟੀਮ 'ਤੇ ਇਹ ਦੋਸ਼ ਲਾਇਆ। ਕਪਤਾਨ ਕੋਹਲੀ ਨੇ ਇਸ ਜੁਰਮਾਨੇ ਨੂੰ ਸਵੀਕਾਰ ਕਰ ਲਿਆ ਜਿਸ ਨਾਲ ਇਸ ਮਾਮਲੇ ਦੀ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਪਈ। ਭਾਰਤ ਨੇ ਇਸ ਮੈਚ 'ਚ ਸੁਪਰ ਓਵਰ ਦੇ ਜ਼ਰੀਏ ਨਿਊਜ਼ੀਲੈਂਡ ਨੂੰ 4-0 ਨਾਲ ਹਰਾਇਆ।

Tarsem Singh

This news is Content Editor Tarsem Singh