SA ਖਿਲਾਫ ਪਹਿਲੇ ਟੈਸਟ ''ਚ ਡੈਬਿਊ ਕਰੇਗਾ ਭਾਰਤੀ ਟੀਮ ਦਾ ''ਯਾਰਕਰ ਸਪੈਸ਼ਲਿਸਟ''

12/29/2017 10:56:26 AM

ਨਵੀਂ ਦਿੱਲੀ (ਬਿਊਰੋ)— ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨੇਹਿਰਾ ਦਾ ਮੰਨਣਾ ਹੈ ਕਿ ਭਾਰਤੀ ਟੀਮ ਮੈਨੇਜ਼ਮੈਂਟ ਦੱਖਣ ਅਫਰੀਕਾ ਖਿਲਾਫ ਪਹਿਲੇ ਟੈਸਟ ਵਿਚ ਜਸਪ੍ਰੀਤ ਬੁਮਰਾਹ ਨੂੰ ਡੈਬਿਊ ਦਾ ਮੌਕੇ ਦੇ ਸਕਦੇ ਹੈ ਕਿਉਂਕਿ ਉਨ੍ਹਾਂ ਦਾ ਅਜੀਬ ਐਕਸ਼ਨ ਅਤੇ ਯਾਰਕਰ ਕੇਪਟਾਊਨ ਦੀ ਪਿੱਚ ਉੱਤੇ ਧਾਰਦਾਰ ਸਾਬਤ ਹੋ ਸਕਦੇ ਹਨ। ਨੇਹਿਰਾ ਨੇ ਪ੍ਰੈੱਸ ਨਾਲ ਗੱਲਬਾਤ ਵਿਚ ਕਿਹਾ, ''ਜਸਪ੍ਰੀਤ ਬੁਮਰਾਹ ਕੇਪਟਾਊਨ ਟੈਸਟ ਲਈ ਵਧੀਆ ਵਿਕਲਪ ਹੋ ਸਕਦਾ ਹੈ। ਮੈਨੂੰ ਨਹੀਂ ਪਤਾ ਕਿ ਟੀਮ ਮੈਨੇਜ਼ਮੈਂਟ ਦੇ ਦਿਮਾਗ ਵਿਚ ਕੀ ਚੱਲ ਰਿਹਾ ਹੈ ਪਰ ਉਸਦੇ ਵਰਗਾ ਗੇਂਦਬਾਜ਼ ਨਿਊਲੈਂਡਸ ਦੇ ਵਿਕਟ ਉੱਤੇ ਕਾਫ਼ੀ ਲਾਭਦਾਇਕ ਸਾਬਤ ਹੋ ਸਕਦਾ ਹੈ।''

ਸਭ ਤੋਂ ਸਟੀਕ ਯਾਰਕਰ
ਨੇਹਿਰਾ ਨੇ ਕਿਹਾ, ''ਅਸੀਂ ਬੁਮਰਾਹ ਨੂੰ ਸਫੇਦ ਗੇਂਦ ਨਾਲ ਖੇਡਦੇ ਵੇਖਿਆ ਹੈ ਪਰ ਇਕ ਸਾਲ ਪਿੱਛੇ ਵੇਖੋ ਤਾਂ ਪਤਾ ਚੱਲੇਗਾ ਕਿ ਉਸਨੇ ਰਣਜੀ ਟਰਾਫੀ ਵਿਚ ਗੁਜਰਾਤ ਲਈ ਕਿੰਨੇ ਓਵਰ ਸੁੱਟੇ। ਉਹ ਪੰਜ ਤੇਜ ਗੇਂਦਬਾਜ਼ਾਂ ਵਿਚ ਸਭ ਤੋਂ ਧਾਰਦਾਰ ਯਾਰਕਰ ਪਾਉਂਦਾ ਹੈ। ਉਸਦਾ ਐਕਸ਼ਨ ਅਜੀਬ ਹੈ ਜਿਸਨੂੰ ਦੇਖਣਾ ਮੁਸ਼ਕਲ ਹੁੰਦਾ ਹੈ। ਇਹ ਸਾਰੀਆਂ ਗੱਲਾਂ ਬੁਮਰਾਹ ਦੇ ਪੱਖ ਵਿਚ ਜਾਂਦੀਆਂ ਹਨ।'' ਨੇਹਿਰਾ ਨੇ ਕਿਹਾ ਕਿ ਕੇਪਟਾਊਨ ਦੇ ਮੌਸਮ ਦੀ ਭੂਮਿਕਾ ਕਾਫ਼ੀ ਅਹਿਮ ਹੋਵਗੀ।

ਲੰਬੇ ਸਪੈਲ ਸੁੱਟ ਸਕਦੈ ਬੁਮਰਾਹ
ਆਸ਼ੀਸ਼ ਨੇਹਿਰਾ ਨੇ ਕਿਹਾ, ''ਜਨਵਰੀ ਵਿਚ ਕੇਪਟਾਊਨ ਵਿਚ ਮੌਸਮ ਕਾਫ਼ੀ ਗਰਮ ਹੋਵੇਗਾ ਅਤੇ ਹਾਲਾਤ ਤੇਜ਼ ਗੇਂਦਬਾਜ਼ੀ ਦੇ ਅਨੁਕੂਲ ਨਹੀਂ ਹੋਣਗੇ। ਜੇਕਰ ਹੁਮਸ ਰਹਿੰਦੀ ਹੈ ਅਤੇ ਪਿੱਚ ਸਪਾਟ ਹੈ ਤਾਂ ਭੁਵਨੇਸ਼ਵਰ ਨੂੰ ਜ਼ਰੂਰੀ ਸਵਿੰਗ ਅਤੇ ਸੀਮ ਨਹੀਂ ਮਿਲੇਗੀ। ਬੁਮਰਾਹ ਦਾ ਰਿਕਾਰਡ ਵੇਖੋ ਤਾਂ ਉਸ ਵਿਚ ਲੰਬੇ ਸਪੈਲ ਸੁੱਟਣ ਦੀ ਸਮਰੱਥਾ ਹੈ। ਉਸਨੇ ਗੁਜਰਾਤ ਲਈ ਵਧੀਆ ਪ੍ਰਦਰਸਨ ਕੀਤਾ ਹੈ ਲਿਹਾਜਾ ਮੈਨੂੰ ਕੋਈ ਕਾਰਨ ਸਮਝ ਵਿਚ ਨਹੀਂ ਆਉਂਦਾ ਕਿ ਉਹ ਭਾਰਤ ਲਈ ਅਜਿਹਾ ਕਿਉਂ ਨਹੀਂ ਕਰ ਸਕਦਾ?''