ਭਾਰਤੀ ਟੇਬਲ ਟੈਨਿਸ ਖਿਡਾਰੀ ਪਾਇਸ ਜੈਨ ਨੇ ਜਿੱਤਿਆ ਸੋਨ ਤਮਗਾ

10/28/2019 9:20:01 PM

ਨਵੀਂ ਦਿੱਲੀ— ਭਾਰਤੀ ਟੇਬਲ ਟੈਨਿਸ ਖਿਡਾਰੀ ਪਾਇਸ ਜੈਨ ਨੇ ਦੱਖਣੀ ਕੋਰੀਆ ਦੀ ਸਿਯੋਂਗਿਲ ਜੰਗ ਤੇ ਜਾਪਾਨ ਦੀ ਸੋਰਾ ਮਤਸੁਸ਼ਿਮਾ ਦੇ ਨਾਲ ਮਿਲ ਕੇ ਪੋਲੈਂਡ 'ਚ ਚੱਲ ਰਹੀ ਆਈ. ਟੀ. ਟੀ. ਐੱਫ. ਵਿਸ਼ਵ ਕੈਡੇਟ ਚੈਲੇਂਜ 'ਚ ਸੋਨ ਤਮਗਾ ਜਿੱਤਿਆ। ਟੀਮ ਏਸ਼ੀਆ ਦੀ ਨੁਮਾਇੰਦਗੀ ਕਰ ਰਹੇ ਤਿੰਨੇ ਖਿਡਾਰੀਆਂ ਨੇ 3-0 ਨਾਲ ਜਿੱਤ ਦਰਜ ਕੀਤੀ। ਜੰਗ ਨੇ ਸਿੰਗਾਪੁਰ ਦੀ ਯੋਂਗ ਇਜਾਕ ਕੁਏਕ ਨੂੰ 3-1 ਨਾਲ ਹਰਾਇਆ ਜਦਕਿ ਸੋਰਾ ਨੇ ਰੋਮਾਨੀਆ ਦੀ ਲੂਲੀਅਪ ਚਿਰਿਟਾ ਨੂੰ 3-1 ਨਾਲ ਹਰਾਇਆ। ਪਾਇਸ ਜੈਨ ਨੇ ਸਪੇਨ ਦੀ ਡੇਨੀਅਲ ਬਰਜੋਸਾ ਨੂੰ 3-1 ਨਾਲ ਹਰਾਇਆ। ਇਸ ਤੋਂ ਪਹਿਲਾਂ ਏਸ਼ੀਆ ਨੇ ਟੀਮ ਯੂਰੋਪ ਨੂੰ ਹਰਾਇਆ ਸੀ। ਲੜਕੀਆਂ ਦੇ ਟੀਮ ਵਰਗ 'ਚ ਯਸ਼ਸਿਵਨੀ ਘੋਰਪੜੇ ਨੇ ਏਸ਼ੀਆਈ ਚੁਣੌਤੀ ਦੀ ਅਗਵਾਈ ਕਰਕੇ ਪੋਲੈਂਡ ਨੂੰ 3-0 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। 


Gurdeep Singh

Content Editor

Related News