ਇੰਡੀਅਨ ਸੁਪਰ ਲੀਗ ਦਾ ਫਾਈਨਲ 20 ਮਾਰਚ ਨੂੰ

02/18/2022 12:57:38 PM

ਮਡਗਾਂਵ- ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਫੁੱਟਬਾਲ ਟੂਰਨਾਮੈਂਟ ਦੇ 2021-22 ਸੈਸ਼ਨ ਦੇ ਫਾਈਨਲ ਦਾ ਆਯੋਜਨ ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ 20 ਮਾਰਚ ਨੂੰ ਕੀਤਾ ਜਾਵੇਗਾ। ਸੈਮੀਫਾਈਨਲ 2 ਪੜਾਅ ਦਾ ਹੋਵੇਗਾ। 11 ਤੇ 12 ਮਾਰਚ ਨੂੰ ਦੋਵੇਂ ਸੈਮੀਫਾਈਨਲ ਦੇ ਪਹਿਲੇ ਪੜਾਅ ਤੇ 15 ਤੇ 16 ਮਾਰਚ ਨੂੰ ਦੂਜੇ ਪੜਾਅ ਖੇਡੇ ਜਾਣਗੇ। 

ਇਹ ਵੀ ਪੜ੍ਹੋ : ਸ਼੍ਰੇਅਸ ਅਈਅਰ ਤੋਂ ਹਰਫਨਮੌਲਾ ਪ੍ਰਦਰਸ਼ਨ ਚਾਹੁੰਦੀ ਹੈ ਟੀਮ : ਰੋਹਿਤ ਸ਼ਰਮਾ

ਲੀਗ ਦੇ ਪ੍ਰਬੰਧਕ ਫੁੱਟਬਾਲ ਸਪੋਰਟਸ ਡਿਵਲਪਮੈਂਟ ਲਿਮ. (ਐੱਫ. ਐੱਸ. ਡੀ. ਐੱਲ.) ਨੇ ਪ੍ਰੋਗਰਾਮ ਜਾਰੀ ਕਰਦੇ ਹੋਏ ਇਹ ਐਲਾਨ ਕੀਤਾ। ਆਈ. ਐੱਸ. ਐੱਲ. ਦੇ ਸਭ ਤੋਂ ਨਜ਼ਦੀਕੀ ਸੈਸ਼ਨ ’ਚੋਂ ਇਕ 2021-22 ’ਚ ਹੁਣ ਵੀ 9 ਟੀਮਾਂ ਕੋਲ ਸੈਮੀਫਾਇਨਲ ’ਚ ਜਗ੍ਹਾ ਬਣਾਉਣ ਦਾ ਮੌਕਾ ਹੈ। ਹੈਦਰਾਬਾਦ ਐੱਫ. ਸੀ. ਦੀ ਟੀਮ ਅਜੇ 29 ਅੰਕਾਂ ਨਾਲ ਟਾਪ ’ਤੇ ਹੈ। ਇਸ ਵਾਰ ਸੈਮੀਫਾਈਨਲ ’ਚ ਵਿਰੋਧੀ ਦੇ ਮੈਦਾਨ ’ਤੇ ਗੋਲ ਦਾ ਨਿਯਮ ਲਾਗੂ ਨਹੀਂ ਹੋਵੇਗਾ। ਲੀਗ ਪੜਾਅ ਦਾ ਅੰਤ 7 ਮਾਰਚ ਨੂੰ ਹੋਵੇਗਾ। ਅੰਕ ਸੂਚੀ ’ਚ ਟਾਪ ’ਤੇ ਰਹਿਣ ਵਾਲੀ ਟੀਮ ਨੂੰ ਲੀਗ ਸ਼ੀਲਡ ਮਿਲੇਗੀ ਤੇ ਉਸ ਨੂੰ ਅਗਲੇ ਸੈਸ਼ਨ ’ਚ ਏ. ਐੱਫ. ਸੀ. ਚੈਂਪੀਅਨਸ ਲੀਗ ਦੇ ਗਰੁੱਪ ਪੜਾਅ ’ਚ ਸਿੱਧਾ ਦਾਖ਼ਲਾ ਮਿਲੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh