ਆਈ. ਐੱਸ. ਐੱਲ. 2 ਦੀ ਰੰਗਾਰੰਗ ਸ਼ੁਰੂਆਤ, ਐਸ਼ਵਰਿਆ ਤੇ ਆਲੀਆ ਨੇ ਬੰਨ੍ਹਿਆ ਸਮਾਂ (ਵੀਡੀਓ)

10/04/2015 4:38:20 PM

ਚੇਨਈ- ਐਸ਼ਵਰਿਆ ਰਾਏ ਬੱਚਨ ਦੇ ਥਿਰਕਦੇ ਕਦਮਾਂ ਅਤੇ ਏ. ਆਰ. ਰਹਿਮਾਨ ਦੇ ਦਿਲ ਨੂੰ ਛੂਹਣ ਵਾਲੇ ਸੰਗੀਤ ਦੇ ਨਾਲ  ਭਾਰਤੀ ਫੁੱਟਬਾਲ ਦੇ ਮਹਾਕੁੰਭ ਕਹੇ ਜਾਣ ਵਾਲੇ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਦੂਸਰੇ ਸੈਸ਼ਨ ਦੀ ਰੰਗਾਰੰਗ ਸ਼ੁਰੂਆਤ ਹੋ ਗਈ।
ਚੇਨਈ ਵਿਚ ਸਿਤਾਰਿਆਂ ਨਾਲ ਜਗਮਗਾਉਂਦੇ ਉਦਘਾਟਨ ਸਮਾਰੋਹ ਵਿਚ  ਆਲੀਆ ਭੱਟ ਨੇ ਆਪਣੀ ਪੇਸ਼ਕਾਰੀ ਨਾਲ  ਸਮਾਂ ਬੰਨ੍ਹ ਦਿੱਤਾ। ਮਹਾਨਾਇਕ ਅਮਿਤਾਭ ਬੱਚਨ ਪੂਰੇ ਪਰਿਵਾਰ ਦੇ ਨਾਲ ਇਸ ਪ੍ਰੋਗਰਾਮ ਵਿਚ ਪਹੁੰਚੇ, ਜਦੋਂਕਿ ਦੱਖਣ ਭਾਰਤ ਦੇ ਸੁਪਰ ਸਟਾਰ ਰਜਨੀਕਾਂਤ ਦੀ ਮੌਜੂਦਗੀ ਨੇ ਸਮਾਰੋਹ ਨੂੰ ਚਾਰ ਚੰਦ ਲਗਾ ਦਿੱਤੇ।
ਆਈ. ਐੱਸ. ਐੱਲ. ਦਾ ਦੂਸਰਾ ਸੈਸ਼ਨ 20 ਸਤੰਬਰ ਤੱਕ ਚਲੇਗਾ। ਇਸ ਵਾਰ ਇਹ ਟੂਰਨਾਮੈਂਟ 79 ਦਿਨ ਦਾ ਹੋਵੇਗਾ। ਉਦਘਾਟਨ ਸਮਾਰੋਹ ਵਿਚ ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ, ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਮਹਾਨਾਇਕ ਅਮਿਤਾਭ ਬੱਚਨ, ਜਯਾ ਬੱਚਨ, ਸ਼ਵਿਤਾ, ਰਜਨੀਕਾਂਤ ਸਮੇਤ ਬਾਲੀਵੁੱਡ ਦੇ ਕਈ ਸਟਾਰ ਮੌਜੂਦ ਸਨ।  ਪਹਿਲੇ ਦਿਨ ਮੁਕਾਬਲੇ ਵਿਚ ਹਿੱਸਾ ਲੈ ਰਹੀਆਂ ਟੀਮਾਂ ਐਟਲੇਟਿਕੋ ਡੀ ਕੋਲਕਾਤਾ ਅਤੇ ਚੇਨਈਅਨ ਐੱਫ. ਸੀ. ਦੇ ਮਾਲਕਾਂ ਨੂੰ ਸਟੇਡੀਅਮ ਵਿਚ ਬੁਲਾਇਆ ਅਤੇ ਉਨ੍ਹਾਂ ਦੀ ਜਾਣ-ਪਛਾਣ ਕਰਵਾਈ। ਰਜਨੀਕਾਂਤ ਤੇਂਦੁਲਕਰ ਦੇ ਨਾਲ  ਮੰਚ ''ਤੇ ਆਏ, ਜਿਸ ਦੇ ਬਾਅਦ ਨੀਤਾ ਅੰਬਾਨੀ ਨੇ ਦੂਸਰੇ ਸੈਸ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।