ਭਾਰਤੀ ਖੇਡ ਨੀਤੀ ''ਚ ਕਮੀਆਂ, ਚੀਨ ਤੋਂ ਲੈਣੀ ਚਾਹੀਦੀ ਹੈ ਸਿੱਖ : ਪ੍ਰਗਟ ਸਿੰਘ

07/05/2017 9:53:14 PM

ਗਾਜ਼ੀਆਬਾਦ— ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਦੇਸ਼ ਦੀ ਖੇਡ ਨੀਤੀ 'ਚ ਕਈ ਤਰ੍ਹਾਂ ਦੀਆਂ ਕਮੀਆਂ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਨੂੰ ਚੀਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਪੰਜਾਬ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਭਾਰਤ ਦੀ ਖੇਡ ਨੀਤੀ ਜ਼ਮੀਨੀ ਪੱਧਰ 'ਤੇ ਕਾਰਗਰ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਖਿਡਾਰੀਆਂ ਨੂੰ ਸਕੂਲ ਪੱਧਰ ਤੋਂ ਨਿਕਲ ਕੇ ਆਉਣਾ ਚਾਹੀਦਾ ਹੈ। ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਭਾਰਤ 'ਚ ਖੇਡਾਂ ਨੂੰ ਤਰੱਕੀ ਦੇਣੀ ਚਾਹੀਦਾ ਹੈ ਅਤੇ ਚੀਨ ਦੇ ਰਸਤੇ 'ਤੇ ਚੱਲਣਾ ਚਾਹੀਦਾ ਹੈ। ਚੀਨ ਦੇ ਬਜ਼ਟ ਦਾ 10-15 ਫੀਸਦੀ ਹਿੱਸਾ ਤਿੰਨ ਪੱਧਰਾਂ 'ਤੇ ਖੇਡਾਂ ਨੂੰ ਤਰੱਕੀ ਦੇਣ ਲਈ ਖਰਚ ਕੀਤਾ ਜਾਦਾ ਹੈ। ਜਿੱਥੇ ਪੱਧਰ 'ਤੇ 3 ਤੋਂ 13 ਸਾਲ ਦੇ 9 ਲੱਖ ਦੇ ਬੱਚਿਆਂ ਦੀ ਚੋਣ ਕੀਤੀ ਜਾਦੀ ਹੈ।
ਇਸ ਦੇ ਬਾਵਜੂਦ ਭਾਰਤ 'ਚ ਕੁੱਲ ਬਜ਼ਟ ਦਾ 0.07 ਫੀਸਦੀ ਹਿੱਸਾ ਹੀ ਖੇਡਾਂ ਨੂੰ ਦਿੱਤਾ ਜਾਦਾ ਹੈ ਅਤੇ ਇਸ ਹਿੱਸੇ ਨੂੰ ਵੀ ਬਿਨ੍ਹਾਂ ਕਿਸੇ ਯੋਜਨਾ 'ਤੇ ਖਰਚ ਕੀਤਾ ਜਾਦਾ ਹੈ।