b,day special :ਅਜਿਹਾ ਭਾਰਤੀ ਸਪਿਨਰ ਜਿੰਨੇ ਟੀ20 ਮੈਚ 'ਚ ਹਾਸਲ ਕੀਤੀਆਂ 6 ਵਿਕਟਾਂ

07/23/2019 1:56:36 PM

ਸਪੋਰਟਸ ਡੈਸਕ— ਯੁਜਵੇਂਦਰ ਚਾਹਲ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਿਹਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਸਮੇਤ ਕਈ ਲੋਕਾਂ ਨੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਹਰਿਆਣੇ ਦੇ ਜੀਂਦ 'ਚ 23 ਜੁਲਾਈ 1990 ਨੂੰ ਜਨਮੇਂ ਯੁਜਵੇਂਦਰ ਚਾਹਲ ਸ਼ਤਰੰਜ ਦੀ ਬਿਸਾਤ 'ਤੇ ਵੀ ਚਤੁਰਾਈ ਨਾਲ ਚਾਲਾਂ ਚੱਲਣੀਆਂ ਜਾਣਦਾ ਹੈ। ਉਸ ਦਾ ਮੰਨਣਾ ਹੈ ਕਿ ਉਸ ਦੀ ਗੁਗਲੀ ਨੂੰ ਧਾਰ ਦੇਣ 'ਚ ਸ਼ਤਰੰਜ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਹਰਿਆਣੇ ਦੇ ਜੀਂਦ 'ਚ ਜਨਮੇਂ ਯੁਜਵੇਂਦਰ ਚਾਹਲ ਨੇ 2016 'ਚ ਜਿੰਬਾਬਵੇ ਦੇ ਖਿਲਾਫ ਆਪਣੇ ਵਨ-ਡੇ ਤੇ ਟੀ20 ਇੰਟਰਨੈਸ਼ਨਲ ਕਰਿਅਰ ਦੀ ਸ਼ੁਰੂਆਤ ਕੀਤੀ ਸੀ।

ਯੁਜਵੇਂਦਰ ਚਾਹਲ ਨੇ ਹੁਣ ਤੱਕ 49 ਵਨ-ਡੇ ਖੇਡੇ ਹਨ। ਇਸ 'ਚ ਉਨ੍ਹਾਂ ਨੇ 26.35 ਦੀ ਔਸਤ ਨਾਲ 84 ਵਿਕਟਾਂ ਲਈਆਂ ਹਨ। ਉਸ ਨੇ 31 ਟੀ-20 ਇੰਟਰਨੈਸ਼ਨਲ ਮੈਚ ਖੇਡ ਕੇ 46 ਵਿਕਟਾਂ ਆਪਣੇ ਨਾਂ ਕਰ ਚੁੱਕਿਆਂ ਹੈ। ਚਾਹਲ ਅਜਿਹਾ ਇਕੋ ਇਕ ਭਾਰਤੀ ਸਪਿਨ ਗੇਂਦਬਾਜ਼ ਹੈ, ਜਿਸ ਨੇ ਟੀ20 ਇੰਟਰਨੈਸ਼ਨਲ ਕ੍ਰਿਕਟ 'ਚ 4 ਓਵਰ 'ਚ 25 ਦੌੜਾਂ ਦੇ ਕੇ ਇੰਗਲੈਂਡ ਦੇ ਖਿਲਾਫ 6 ਵਿਕਟਾਂ ਹਾਸਲ  ਕੀਤੀਆਂ ਸਨ। ਯੁਜਵੇਂਦਰ ਚਾਹਲ ਦਾ ਇਹ ਪ੍ਰਦਰਸ਼ਨ ਦੁਨੀਆ ਦਾ ਤੀਜਾ ਸਭ ਤੋਂ ਬਿਤਹਰੀਨ ਪ੍ਰਦਰਸ਼ਨ ਹੈ। ਯੁਜਵੇਂਦਰ ਚਾਹਲ ਤੋਂ ਪਹਿਲਾਂ ਸ਼੍ਰੀਲੰਕਾਈ ਮਿਸਟਰੀ ਸਪਿਨਰ ਅਜੰਤਾ ਮੈਂਡਿਸ 2 ਵਾਰ 6-6 ਵਿਕਟਾਂ (ਇਕ ਵਾਰ 8 ਦੌੜਾਂ ਦੇ ਕੇ ਤੇ ਇਕ ਵਾਰ 16 ਦੌੜੇ ਦੇ ਕੇ) ਟੀ20 ਕ੍ਰਿਕਟ 'ਚ ਹਾਸਲ ਕਰ ਚੁੱਕੇ ਹਨ। 


ਇੰਨਾ ਹੀ ਨਹੀਂ, ਯੁਜਵੇਂਦਰ ਚਾਹਲ ਦੁਨੀਆ ਦੇ ਪਹਿਲੇ ਅਜਿਹੇ ਸਪਿਨਰ ਹਨ, ਜਿਨ੍ਹਾਂ ਨੇ ਆਸਟਰੇਲੀਆ 'ਚ ਇਕ ਵਨ-ਡੇ ਮੈਚ 'ਚ 6 ਵਿਕਟਾਂ ਲੈਣ ਦਾ ਵਰਲਡ ਰਿਕਾਰਡ ਬਣਾਇਆ ਹੈ। ਯੁਜਵੇਂਦਰ ਚਾਹਲ ਨੇ ਆਸਟਰੇਲੀਆ ਦੇ ਖਿਲਾਫ ਐੱਮ. ਸੀ. ਜੀ. 'ਚ 10 ਓਵਰ 'ਚ 42 ਦੌੜਾਂ ਦੇ ਕੇ 6 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਹਾਲਾਂਕਿ, ਅਜੀਤ ਅਗਰਕਰ ਨੇ ਵੀ ਆਸਟਰੇਲੀਆ 'ਚ 6 ਵਿਕਟਾਂ ਹਾਸਲ ਕਰ ਚੁੱਕੇ ਹਨ, ਪਰ ਉਹ ਤੇਜ਼ ਗੇਂਦਬਾਜ਼ ਸਨ। 

ਕਪਤਾਨ ਵਿਰਾਟ ਕੋਹਲੀ ਵੀ ਚਾਹਲ ਦੀ ਗੇਂਦਬਾਜ਼ੀ ਤੋਂ ਕਾਫ਼ੀ ਪ੍ਰਭਾਵਿਤ ਹਨ। ਉਨ੍ਹਾਂ ਨੇ ਇਕ ਵਾਰ ਕਿਹਾ ਸੀ, 'ਚਾਹਲ ਅਜਿਹੇ ਖਿਡਾਰੀ ਹਨ ਜੋ ਕਦੇ ਗੇਂਦਬਾਜ਼ੀ ਤੋਂ ਇਨਕਾਰ ਨਹੀਂ ਕਰਦੇ, ਫਿਰ ਚਾਹੇ ਮੈਚ ਦੀ ਹਾਲਤ ਕਿਵੇਂ ਦੀ ਵੀ ਕਿਉਂ ਨਾ ਹੋਵੇ।