ਭਾਰਤੀ ਸ਼ਟਲਰ ਸਾਈ ਪ੍ਰਣੀਤ ਜਖਮੀ ਹੋਣ ਕਾਰਨ ਕੋਰੀਆ ਓਪਨ ਤੋਂ ਹੋਏ ਬਾਹਰ

09/25/2019 1:35:48 PM

ਸਪੋਰਟਸ ਡੈਸਕ— ਸਟਾਰ ਬੈਡਮਿੰਟਨ ਖਿਡਾਰੀ ਬੀ ਸਾਈ ਪ੍ਰਣੀਤ ਜਖਮੀ ਹੋਣ ਦੇ ਕਾਰਨ ਕੋਰੀਆ ਓਪਨ ਸੁਪਰ 500 ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਹੈ। ਪੁਰਸ਼ ਸਿੰਗਲ ਵਰਗ ਦੇ ਪਹਿਲੇ ਦੌਰ 'ਚ ਪ੍ਰਣੀਤ ਦਾ ਸਾਹਮਣਾ ਵਰਲਡ ਨੰਬਰ-4 ਡੈਨਮਾਰਕ ਦੇ ਐਂਡਰੇਸ ਐਟੋਨਸਨ ਖਿਲਾਫ ਹੋਇਆ ਅਤੇ ਸੱਟ ਦੇ ਕਾਰਨ ਭਾਰਤੀ ਖਿਡਾਰੀ ਨੂੰ 'ਚ ਵਿਚਕਾਰ ਹੀ ਮੁਕਾਬਲਾ ਛੱਡ ਕੇ ਰਟਾਇਰ ਹੋਣਾ ਪਿਆ। ਰਟਾਇਰ ਹੋਣ ਤੋਂ ਪਹਿਲਾਂ ਪ੍ਰਣੀਤ ਪਹਿਲਾ ਸੈੱਟ 9-21 ਨਾਲ ਹਾਰ ਚੁੱਕੇ ਸਨ ਅਤੇ ਦੂਜੇ ਸੈੱਟ 'ਚ 7-11 ਤੋਂ ਪਿੱਛੇ ਚੱਲ ਰਹੇ ਸਨ। ਪ੍ਰਣੀਤ ਦੇ ਬਾਹਰ ਹੋਣ  ਦੇ ਕਾਰਨ ਡੈਨਮਾਰਕ ਦੇ ਖਿਡਾਰੀ ਨੂੰ ਰਾਊਂਡ ਆਫ-16 'ਚ ਜਗ੍ਹਾ ਮਿਲ ਗਈ ਹੈ।

27 ਸਾਲ ਦੇ ਪ੍ਰਣੀਤ ਦਾ ਹਾਲ ਹੀ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ। ਪਿਛਲੇ ਹਫ਼ਤੇ ਹੋਏ ਚੀਨ ਓਪਨ 'ਚ ਕੁਆਟਰ ਫਾਈਨਲ ਤਕ ਦਾ ਸਫਰ ਤੈਅ ਕੀਤਾ ਸੀ। ਆਖਰੀ-8  ਦੇ ਮੁਕਾਬਲੇ 'ਚ ਉਨ੍ਹਾਂ ਨੂੰ ਇੰਡੋਨੇਸ਼ੀਆ ਦੇ ਐਂਥੋਨੀ ਸਿਨਿਸੁਕਾ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੀਨ ਓਪਨ ਤੋਂ ਪਹਿਲਾਂ ਉਨ੍ਹਾਂ ਨੇ ਬਾਸੇਲ 'ਚ ਹੋਈ ਵਰਲਡ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਹਾਸਲ ਕੀਤਾ ਸੀ।
ਪ੍ਰਣੀਤ ਨੂੰ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਜਾਪਾਨ ਦੇ ਕੇਂਟੋ ਮੋਮੋਟਾ ਦੇ ਹੱਥਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਇਸ ਹਾਰ ਦੇ ਬਾਵਜੂਦ ਪ੍ਰਣੀਤ ਭਾਰਤ ਲਈ ਇਤਿਹਾਸ ਰਚਨ 'ਚ ਸਫਲ ਹੋ ਗਏ ਸਨ। ਉਹ ਵਰਲਡ ਚੈਂਪੀਅਨਸ਼ਿਪ ਦੇ ਪੁਰਸ਼ਾਂ ਦੇ ਸਿੰਗਲ ਵਰਗ 'ਚ 36 ਸਾਲ ਬਾਅਦ ਕੋਈ ਤਮਗਾ ਜਿੱਤਣ ਵਾਲੇ ਭਾਰਤੀ ਬੈਡਮਿੰਟਨ ਖਿਡਾਰੀ ਬਣੇ ਸਨ। ਧਿਆਨ ਯੋਗ ਹੈ ਕਿ ਸਾਲ 1983 'ਚ ਭਾਰਤ ਦੇ ਦਿੱਗਜ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਣ ਨੇ ਵਰਲਡ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਿਆ ਸੀ।