ਕਸ਼ਯਪ ਨੇ ਆਈ. ਓ. ਸੀ. ਨੂੰ ਕਿਹਾ- ਕੀ ਮਜ਼ਾਕ ਕਰ ਰਹੇ ਹੋ?

03/20/2020 10:57:50 AM

ਨਵੀਂ ਦਿੱਲੀ (ਭਾਸ਼ਾ) — ਭਾਰਤੀ ਸ਼ਟਲਰ ਪਰੂਪੱਲੀ ਕਸ਼ਯਪ ਨੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਖਿਡਾਰੀਆਂ ਨੂੰ ਟੋਕੀਓ ਖੇਡਾਂ ਦੀਆਂ ਤਿਆਰੀਆਂ ਜਾਰੀ ਰੱਖਣ ਲਈ ਉਤਸ਼ਾਹਿਤ ਕਰਨ ਸਬੰਧੀ ਬਿਆਨ ਨੂੰ ‘ਮਜ਼ਾਕ’ ਕਰਾਰ ਦਿੰਦੇ ਹੋਏ ਕਿਹਾ ਕਿ ਇਸਦਾ ਕੋਈ ਮਤਲਬ ਨਹੀਂ ਬਣਦਾ ਕਿਉਂਕਿ  ਸਰਕਾਰ ਨੇ ਕੋਵਿਡ-19 ਦੇ ਕਾਰਣ ਸਾਰੇ ਅਭਿਆਸ ਕੇਂਦਰ ਬੰਦ ਕਰ ਦਿੱਤੇ ਹਨ।

ਓਲੰਪਿਕ ਨੂੰ ਟਾਲਣ ਦੀ ਲਗਾਤਾਰ ਮੰਗ ਦੇ ਬਾਵਜੂਦ ਆਈ. ਓ. ਸੀ. ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਹ ਖੇਡਾਂ 24 ਜੁਲਾਈ ਨੂੰ ਸਹੀ ਸਮੇਂ ’ਤੇ ਸ਼ੁਰੂ ਹੋਣਗੀਆਂ। ਉਸ ਨੇ ਸਾਰੇ ਖਿਡਾਰੀਆਂ ਨੂੰ ਟੋਕੀਓ 2020 ਲਈ ਆਪਣੀਆਂ ਤਿਆਰੀਆਂ ਜਾਰੀ ਰੱਖਣ ਲਈ ਵੀ ਕਿਹਾ।

ਕਸ਼ਯਪ ਨੇ ਟਵੀਟ ਕੀਤਾ, ‘‘ਆਈ. ਓ. ਸੀ. ਸਾਨੂੰ ਅਭਿਆਸ ਜਾਰੀ ਰੱਖਣ ਲਈ ਉਤਸ਼ਾਹਿਤ ਕਰ ਰਹੀ ਹੈ... ਅਤੇ ਕਿਵੇਂ? ਕਿੱਥੇ? ਤੁਸੀਂ ਮਜ਼ਾਕ ਕਰ ਰਹੇ ਹੋ।’’ ਕਸ਼ਯਪ ਬਰਮਿੰਘਮ ਵਿਚ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਤੋਂ ਬਾਅਦ ਇਥੇ ਪਰਤਿਆ ਹੈ ਅਤੇ ਉਸ ਨੇ ਖੁਦ ਨੂੰ ਵੱਖ ਰੱਖਿਆ ਹੋਇਆ ਹੈ।’’

Davinder Singh

This news is Content Editor Davinder Singh