ਭਾਰਤੀ ਨਿਸ਼ਾਨੇਬਾਜ਼ ਆਸ਼ੀ ਚੌਕਸੀ ਪੋਲਿਸ਼ ਗ੍ਰਾਂ. ਪ੍ਰੀ. ’ਚ ਦੂਜੇ ਸਥਾਨ ’ਤੇ ਰਹੀ

03/17/2024 11:24:43 AM

ਨਵੀਂ ਦਿੱਲੀ– ਏਸ਼ੀਆਈ ਖੇਡਾਂ ਦੀ ਤਮਗਾ ਜੇਤੂ ਆਸ਼ੀ ਚੌਕਸੀ ਪੋਲੈਂਡ ਦੇ ਵ੍ਰੋਕਲਾ ਵਿਚ ਚੱਲ ਰਹੀ ਗ੍ਰਾਂ. ਪ੍ਰੀ. ਵ੍ਰੋਕਲਾਵੀਆਡ ਡੋਲਨੇਗੋ ਸਲਾਸਕਾ ਕੌਮਾਂਤਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੀ ਮਹਿਲਾਵਾਂ ਦੀ 50 ਮੀਟਰ ਰਾਈਫਲ 3 ਪੋਜੀਸ਼ਨ ਪ੍ਰਤੀਯੋਗਿਤਾ ’ਚ ਦੂਜੇ ਸਥਾਨ ’ਤੇ ਰਹੀ। ਪਿਛਲੇ ਸਾਲ ਏਸ਼ੀਆਈ ਖੇਡਾਂ ’ਚ 3 ਤਮਗੇ ਜਿੱਤਣ ਵਾਲੀ ਆਸ਼ੀ ਨੇ ਫਾਈਨਲ ’ਚ 464.7 ਅੰਕਾਂ ਦਾ ਸਕੋਰ ਬਣਾਇਆ, ਜਿਸ ਨਾਲ ਉਹ ਸਥਾਨਕ ਦਾਅਵੇਦਾਰ ਜੂਲੀਆ ਪਿਤ੍ਰੋਵਸਕਾ ਤੋਂ ਪਿੱਛੇ ਰਹੀ। ਦੋ ਹੋਰ ਭਾਰਤੀ ਨਿਸ਼ਾਨੇਬਾਜ਼ਾਂ ਸਿਫਤ ਕੌਰ ਸਮਰਾ ਤੇ ਅੰਜੁਮ ਮੌਦਗਿਲ ਵੀ ਫਾਈਨਲ ਵਿਚ ਪਹੁੰਚੀਆਂ ਪਰ ਕ੍ਰਮਵਾਰ ਚੌਥੇ ਤੇ ਸੱਤਵੇਂ ਸਥਾਨ ’ਤੇ ਰਹੀਆਂ।

Aarti dhillon

This news is Content Editor Aarti dhillon