ਭਾਰਤੀ ਪੈਰਾਲੰਪਿਕ ਕਮੇਟੀ ਨੇ ਓਲੰਪਿਕ ਮੁਲਤਵੀ ਕਰਨ ਦਾ ਕੀਤਾ ਸਵਾਗਤ

03/25/2020 3:43:11 PM

ਨਵੀਂ ਦਿੱਲੀ : ਭਾਰਤੀ ਪੈਰਾਲੰਪਿਕ ਕਮੇਟੀ ਨੇ ਬੁੱਧਵਾਰ ਨੂੰ ਟੋਕੀਓ ਓਲੰਪਿਕ ਮੁਲਤਵੀ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਤਿਆਰੀ ਨੂੰ ਲੈ ਕੇ ਸ਼ਸ਼ੋਪੰਜ 'ਚ ਪਏ ਪੈਰਾ ਐਥਲੀਟਾਂ ਨੂੰ ਵੱਡੀ ਰਾਹਤ ਮਿਲੇਗੀ। ਪੀ. ਸੀ. ਆਈ. ਜਨਰਲ ਸਕੱਤਰ ਗੁਰਸ਼ਰਣ ਸਿੰਘ ਨੇ ਕਿਹਾ, ''ਪੀ. ਸੀ. ਆਈ. ਹੁਣ ਭਾਰਤ ਵਿਚ ਲੌਕਡਾਊਨ ਖਤਮ ਹੋਣ ਤੋਂ ਬਾਅਦ ਅਗਲੇ ਕਦਮ ਦੀ ਬਿਹਤਰ ਰਣਨੀਤੀ ਬਣਾ ਸਕੇਗੀ।''

ਪ੍ਰਧਾਨ ਦੀਪਾ ਮਲਿਕ ਨੇ ਪਹਿਲਾਂ ਹੀ ਕਿਹਾ ਸੀ ਕਿ ਖਿਡਾਰੀਆਂ ਦੀ ਸਿਹਤ ਉਨ੍ਹਾਂ ਦੀ ਪਹਿਲ ਹੈ। ਵਰਲਡ ਚੈਂਪੀਅਨ ਜੈਵਲਿਨ ਥ੍ਰੋਅਰ ਸੰਦੀਪ ਚੌਧਰੀ ਸਣੇ ਚੋਟੀ ਪੈਰਾ ਐਥਲੀਟਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਚੌਧਰੀ ਨੇ ਕਿਹਾ ਕਿ ਅਸੀਂ ਪਿਛਲੇ 4 ਸਾਲਾਂ ਤੋਂ ਤਿਆਰੀ ਕਰ ਰਹੇ ਸੀ ਪਰ ਕੋਵਿਡ-19 ਕਾਰਨ ਆਈ. ਓ. ਸੀ. ਨੂੰ ਇਹ ਵੱਡਾ ਫੈਸਲਾ ਲੈਣਾ ਪਿਆ। ਇਸ ਮੁਸ਼ਕਿਲ ਸਮੇਂ ਵਿਚ ਤਿਆਰੀ ਕਰਨਾ ਮੁਸ਼ਕਿਲ ਹੈ ਅਤੇ ਇਸ ਸਭ ਤੋਂ ਵੱਡੇ ਖੇਡ ਆਯੋਜਨ ਵਿਚ ਚੰਗੀ ਪ੍ਰਤੀਯੋਗਿਤਾ ਜ਼ਰੂਰੀ ਹੈ।

Ranjit

This news is Content Editor Ranjit