ਇੰਡੀਆ ਓਪਨ ਗੋਲਫ 19 ਮਾਰਚ ਤੋਂ, ਭਾਰਤੀ ਖਿਡਾਰੀ ਖਿਤਾਬ ਲਈ ਕਰਨਗੇ ਚੁਣੌਤੀ ਪੇਸ਼

02/20/2020 4:06:35 PM

ਨਵੀਂ ਦਿੱਲੀ : ਸਕਾਟਲੈਂਡ ਦੇ ਸਾਬਕਾ ਚੈਂਪੀਅਨ ਸਟੀਫਨ ਗੈਲਾਸ਼ਰ ਸਣੇ ਦੁਨੀਆ ਅਤੇ ਭਾਰਤ ਦੇ ਚੋਟੀ ਗੋਲਫ ਖਿਡਾਰੀ 19 ਮਾਰਚ ਤੋਂ ਗੁਰੂਗ੍ਰਾਮ ਦੇ ਡੀ. ਐੱਲ. ਐੱਫ. ਗੋਲਫ ਅਤੇ ਕੰਟਰੀ ਕਲੱਬ ਵਿਚ ਹੋਣ ਵਾਲੇ 17 ਲੱਖ 50 ਹਜ਼ਾਰ ਡਾਲਰ (12 ਕਰੋੜ ਰੁਪਏ ਤੋਂ ਵੱਧ) ਇਨਾਮੀ ਰਾਸ਼ੀ ਦੇ ਹੀਰੋ ਇੰਡੀਆ ਓਪਨ ਵਿਚ ਖਿਤਾਬ ਲਈ ਚੁਣੌਤੀ ਪੇਸ਼ ਕਰਨਗੇ।

ਸਾਬਕਾ ਚੈਂਪੀਅਨ ਜੋਤੀ ਰੰਧਾਵਾ (2000, 2006 ਅਤੇ 2007), ਐੱਸ. ਐੱਸ. ਪੀ. ਚੌਰਸੀਆ (2016 ਅਤੇ 2017) ਅਤੇ ਅਨਿਰਬਾਨ ਲਾਹਿੜੀ (2015) ਤੋਂ ਇਲਾਵਾ ਸ਼ਿਵ ਕਪੂਰ, ਰਾਸ਼ਿਦ ਖਾਨ, ਰਾਹਿਲ ਗੰਗਜੀ ਅਤੇ ਸ਼ੁਭੰਕਰ ਸ਼ਰਮਾ 22 ਮਾਰਚ ਤਕ ਚੱਲਣ ਵਾਲੇ ਇਸ ਟੂਰਨਾਮੈਂਟ ਵਿਚ ਭਾਰਤ ਵੱਲੋਂ ਖਿਤਾਬ ਦੇ ਦਾਅਵੇਦਾਰਾਂ ਵਿਚ ਸ਼ਾਮਲ ਹਨ। ਪਿਛਲੇ 3 ਸੈਸ਼ਨਾਂ ਤੋਂ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਉਦਯਨ ਮਾਨੇ, ਗਗਨਜੀਤ ਭੁੱਲਰ, ਵਿਰਾਜ ਮਾਦੱਪਾ, ਖਲਿਨ ਜੋਸ਼ਈ, ਐੱਸ. ਚਿਕਾਰੰਗੱਪਾ, ਅਜਿਤੇਸ਼ ਸੰਧੂ, ਅਮਨ ਰਾਜ, ਸ਼ਿਤਿਜ ਨਵੀਦ ਕੌਲ, ਕਰਣਦੀਪ ਕੌਚ, ਵੀਰ ਅਹਿਲਾਵਤ ਅਤੇ ਯੁਵਰਾਜ ਸੰਧੂ ਵਰਗੇ ਮੇਜ਼ਬਾਨ ਦੇਸ਼ ਦੇ ਗੋਲਫਰਾਂ 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਕੌਮਾਂਤਰੀ ਖਿਡਾਰੀਆਂ ਵਿਚ ਗੈਲਾਸ਼ਰ ਖਿਤਾਬ ਦਾ ਬਚਾਅ ਕਰਨ ਉਤਰਨਗੇ ਜਦਕਿ ਇੰਗਲੈਂਡ ਦੇ ਐਂਡੀ ਸੁਲਵਿਨ, ਨੀਦਰਲੈਂਡ ਦੇ ਜੂਸਟ ਲਿਊਟੇਨ, ਡੇਨਰਮਾ ਦੇ ਥਾਮਸ ਬਿਉਰਨ ਅਤੇ ਜਾਪਾਨ ਦੇ ਯੁਤਾ ਇਕੇਤਾ ਨਾਲ ਭਾਰਤੀ ਗੋਲਫਰਾਂ ਨੂੰ ਸਖਤ ਚੁਣੌਤੀ ਮਿਲਣੀ ਦੀ ਉਮੀਦ ਹੈ।