ਏਸ਼ੀਆਈ ਗੇਮਜ਼ 'ਚ ਭਾਰਤ ਦਾ ਧਮਾਕੇਦਾਰ ਪ੍ਰਦਰਸ਼ਨ, ਸ਼ੂਟਿੰਗ 'ਚ ਮਿਲਿਆ ਸੋਨ ਤਮਗਾ

09/28/2023 11:13:04 AM

ਸਪੋਰਟਸ ਡੈਸਕ— ਭਾਰਤ ਦੀ ਪੁਰਸ਼ 10 ਮੀਟਰ ਏਅਰ ਪਿਸਟਲ ਟੀਮ ਨੇ ਵੀਰਵਾਰ ਨੂੰ ਇੱਥੇ ਏਸ਼ੀਆਈ ਗੇਮਜ਼ 'ਚ ਸੋਨ ਤਮਗਾ ਜਿੱਤਿਆ ਜਦਕਿ ਦੇਸ਼ ਦੇ ਦੋ ਨਿਸ਼ਾਨੇਬਾਜ਼ ਵਿਅਕਤੀਗਤ ਵਰਗ ਦੇ ਫਾਈਨਲ 'ਚ ਜਗ੍ਹਾ ਬਣਾਉਣ 'ਚ ਸਫਲ ਰਹੇ। ਸਰਬਜੋਤ ਸਿੰਘ, ਅਰਜੁਨ ਸਿੰਘ ਚੀਮਾ ਅਤੇ ਸ਼ਿਵ ਨਰਵਾਲ ਨੇ ਚੀਨ ਦੀ ਟੀਮ ਨੂੰ ਬੇਹੱਦ ਕਰੀਬੀ ਮੈਚ ਵਿੱਚ ਹਰਾ ਕੇ ਸਿਖਰਲਾ ਸਥਾਨ ਹਾਸਲ ਕੀਤਾ ਅਤੇ ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਚੌਥਾ ਸੋਨ ਤਮਗਾ ਦਿਵਾਇਆ।

ਇਹ ਵੀ ਪੜ੍ਹੋ : ਸਾਬਕਾ ਫੁੱਟਬਾਲਰ ਰੋਨਾਲਡੋ ਨੇ ਰਚਾਇਆ ਤੀਜਾ ਵਿਆਹ, 14 ਸਾਲ ਛੋਟੀ ਪਤਨੀ ਹੈ ਬੇਹੱਦ ਖ਼ੂਬਸੂਰਤ
ਭਾਰਤੀ ਨਿਸ਼ਾਨੇਬਾਜ਼ਾਂ ਨੇ ਚੱਲ ਰਹੀਆਂ ਖੇਡਾਂ ਵਿੱਚ ਹੁਣ ਤੱਕ ਚਾਰ ਸੋਨ, ਚਾਰ ਚਾਂਦੀ ਅਤੇ ਪੰਜ ਕਾਂਸੀ ਦੇ ਤਗਮੇ ਜਿੱਤੇ ਹਨ। ਭਾਰਤੀ ਤਿਕੜੀ ਨੇ ਕੁਆਲੀਫਿਕੇਸ਼ਨ ਵਿੱਚ ਕੁੱਲ 1734 ਅੰਕ ਬਣਾਏ, ਜੋ ਚੀਨੀ ਟੀਮ ਨਾਲੋਂ ਇੱਕ ਅੰਕ ਵੱਧ ਹਨ। ਚੀਨ ਨੂੰ ਚਾਂਦੀ ਜਦਕਿ ਵੀਅਤਨਾਮ (1730) ਨੂੰ ਕਾਂਸੀ ਦਾ ਤਗਮਾ ਮਿਲਿਆ। ਸਰਬਜੋਤ ਅਤੇ ਉਰਜਨ ਨੇ ਵੀ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਥਾਂ ਬਣਾਈ ਅਤੇ ਅਜੇ ਵੀ ਵਿਅਕਤੀਗਤ ਤਮਗੇ ਦੀ ਦੌੜ ਵਿੱਚ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

Aarti dhillon

This news is Content Editor Aarti dhillon