ਜੂਨੀਅਰ ਪੁਰਸ਼ ਹਾਕੀ ਟੀਮ ਜੋਹੋਰ ਕੱਪ ਲਈ ਮਲੇਸ਼ੀਆ ਹੋਈ ਰਵਾਨਾ

10/09/2019 4:16:12 PM

ਸਪੋਰਟਸ ਡੈਸਕ— ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੌਵੇਂ ਸੁਲਤਾਨ ਜੋਹੋਰ ਕੱਪ ਲਈ ਸੋਮਵਾਰ ਦੇਰ ਰਾਤ ਬੈਂਗਲੁਰੂ ਤੋਂ ਮਲੇਸ਼ੀਆ ਲਈ ਰਵਾਨਾ ਹੋ ਗਈ। ਭਾਰਤੀ ਜੂਨੀਅਰ ਟੀਮ ਨੇ ਰਾਊਂਡ ਰੌਬਿਨ ਗਰੁੱਪ ਗੇੜ ਵਿਚ 5 ਮੁਕਾਬਲੇ ਖੇਡਣੇ ਹਨ, ਜਿਹੜੇ 12 ਤੋਂ 19 ਅਕਤੂਬਰ ਤਕ ਖੇਡੇ ਜਾਣਗੇ। ਟੀਮ ਦੀ ਕਪਤਾਨੀ ਮਨਦੀਪ ਮੋਰ ਅਤੇ ਉਪ ਕਪਤਾਨੀ ਸੰਜੇ ਸੰਭਾਲ ਰਿਹਾ ਹੈ। ਭਾਰਤੀ ਟੀਮ ਰਾਊਂਡ ਰੌਬਿਨ ਰਾਊਂਡ 'ਚ ਮਲੇਸ਼ੀਆ, ਨਿਊਜ਼ੀਲੈਂਡ, ਜਾਪਾਨ, ਆਸਟਰੇਲੀਆ ਅਤੇ ਬ੍ਰਿਟੇਨ ਨਾਲ ਮੁਕਾਬਲਾ ਕਰੇਗੀ।

ਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਮਲੇਸ਼ੀਆ ਨਾਲ 12 ਅਕਤੂਬਰ ਨੂੰ, ਦੂਜਾ ਮੈਚ ਨਿਊਜ਼ੀਲੈਂਡ ਨਾਲ 13 ਅਕਤੂਬਰ ਅਤੇ ਤੀਜਾ ਮੈਚ ਜਾਪਾਨ ਨਾਲ 15 ਅਕਤੂਬਰ ਨੂੰ ਹੋਵੇਗਾ ਜਦਕਿ ਉਸਦਾ ਚੌਥਾ ਅਤੇ ਪੰਜਵਾਂ ਮੁਕਾਬਲਾ ਕ੍ਰਮਵਾਰ 16 ਅਕਤੂਬਰ ਨੂੰ ਆਸਟਰੇਲੀਆ ਨਾਲ ਅਤੇ 18 ਅਕਤੂਬਰ ਨੂੰ ਇੰਗਲੈਂਡ ਨਾਲ ਹੋਵੇਗਾ।ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਦੀਪ ਮੋਰ ਨੇ ਕਿਹਾ ਕਿ ਟੀਮ ਦੇ ਸਾਰੇ ਸੁਲਤਾਨ ਜੋਹੋਰ ਕੱਪ 'ਚ ਖੇਡਣ ਲਈ ਉਤਸ਼ਾਹਿਤ ਹਨ। ਅਸੀਂ ਭਾਰਤੀ ਖੇਲ ਪ੍ਰਾਧਿਕਰਣ 'ਚ ਕਾਫ਼ੀ ਮਿਹਨਤ ਕੀਤੀ ਹੈ ਅਤੇ ਅਸੀਂ ਆਸਟਰੇਲੀਆ ਅਤੇ ਇੰਗਲੈਂਡ ਵਰਗੀਆਂ ਮਜ਼ਬੂਤ ਟੀਮਾਂ ਖਿਲਾਫ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ। ਸਾਡੀ ਟੀਮ ਬੇਹੱਦ ਸੰਤੁਲਿਤ ਹੈ ਅਤੇ ਖਿਡਾਰੀ ਤਿਆਰ ਹਨ। ਇਹ ਟੂਰਨਾਮੈਂਟ ਸਾਡੇ ਲਈ ਚੰਗਾ ਮੌਕਾ ਹੈ ਅਤੇ ਅਸੀਂ ਸਾਰੇ ਮੈਚਾਂ 'ਚ ਆਪਣੀ ਯੋਜਨਾ ਮੁਤਾਬਕ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ।