ਮਹਿਲਾ ਖਿਡਾਰੀਆਂ ਨੂੰ ਬਰਾਬਰ ਦੇ ਭੁਗਤਾਨ ਦੇ ਪੱਖ ਵਿਚ ਭਾਰਤੀ : BBC

03/23/2020 12:52:30 AM

ਨਵੀਂ ਦਿੱਲੀ— ਜ਼ਿਆਦਾਤਰ ਭਾਰਤੀਆਂ ਦਾ ਮੰਨਣਾ ਹੈ ਕਿ ਮਹਿਲਾ ਖਿਡਾਰੀਆਂ ਨੂੰ ਵੀ ਪੁਰਸ਼ ਖਿਡਾਰੀਆਂ ਦੇ ਬਰਾਬਰ ਹੀ ਭੁਗਤਾਨ ਮਿਲਣਾ ਚਾਹੀਦਾ ਹੈ ਪਰ 38 ਫੀਸਦੀ ਦਾ ਕਹਿਣਾ ਹੈ ਕਿ ਜਿਨ੍ਹਾਂ ਖੇਡਾਂ ਵਿਚ ਮਹਿਲਾਵਾਂ ਸ਼ਾਮਲ ਹੁੰਦੀਆਂ ਹਨ, ਉਥੇ ਪੁਰਸ਼ਾਂ ਵਾਲੀਆਂ ਖੇਡਾਂ ਦੀ ਤੁਲਨਾ ਵਿਚ ਵੱਧ ਮਨੋਰੰਜਨ ਨਹੀਂ ਹੁੰਦਾ। ਬੀ. ਬੀ. ਸੀ. ਦੇ ਸਰਵੇ ਵਿਚ ਇਹ ਨਤੀਜਾ ਨਿਕਲਿਆ ਹੈ। ਇਸ ਸਰਵੇ ਵਿਚ 14 ਭਾਰਤੀ ਸੂਬਿਆਂ ਦੇ 10,181 ਲੋਕਾਂ ਦੇ ਜਵਾਬ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿਚ 3 ਚੌਥਾਈ ਲੋਕਾਂ ਦਾ ਕਹਿਣਾ  ਸੀ ਕਿ ਉਸਦੀ ਜ਼ਿੰਦਗੀ ਵਿਚ ਖੇਡ ਮਹੱਤਵਪੂਰਨ ਹੈ ਪਰ ਸਿਰਫ 36 ਫੀਸਦੀ ਹੀ ਕਿਸੇ ਤਰ੍ਹਾਂ ਦੀ ਖੇਡ ਜਾਂ ਸਰੀਰਕ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਹਨ।
ਇਸ ਦੇ ਨਾਲ ਹੀ 42 ਫੀਸਦੀ ਪੁਰਸ਼ਾਂ ਨੇ ਕਿਹਾ ਕਿ ਉਨ੍ਹਾਂ ਨੇ ਖੇਡਾਂ ਵਿਚ ਹਿੱਸਾ ਲਿਆ ਹੈ ਜਦਕਿ ਅਜਿਹੀਆਂ ਔਰਤਾਂ ਦੀ ਗਿਣਤੀ ਸਿਰਫ 29 ਫੀਸਦੀ ਹੀ ਹੈ।  ਜਿਹੜੇ ਲੋਕ 15 ਤੋਂ 24 ਸਾਲ ਦੇ ਹਨ, ਉਹ ਜ਼ਿਆਦਾਤਰ ਖੇਡਦੇ ਹਨ।
ਸਰਵੇ ਵਿਚ ਪਤਾ ਲੱਗਾ ਹੈ ਕਿ ਜਿਹੜੇ ਕੁਆਰੇ ਹਨ, ਉਨ੍ਹਾਂ ਦੇ ਖੇਡਾਂ ਵਿਚ ਹਿੱਸਾ ਲੈਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਕੁਆਰਿਆਂ ਵਿਚੋਂ 54 ਫੀਸਦੀ ਖੇਡਾਂ ਵਿਚ ਹਿੱਸਾ ਲੈਂਦੇ ਹਨ ਜਦਕਿ  ਵਿਆਹੇ ਜਾਂ ਤਲਾਕਸ਼ੁਦਾ ਲੋਕਾਂ ਦੀ ਗਿਣਤੀ 30 ਫੀਸਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ 41 ਫੀਸਦੀ ਦਾ ਮੰਨਣਾ ਹੈ ਕਿ ਮਹਿਲਾ ਖਿਡਾਰੀ ਵੀ ਪੁਰਸ਼ ਖਿਡਾਰੀਆਂ ਦੇ ਬਰਾਬਰ ਹੀ ਬਿਹਤਰ ਹਨ। ਹਾਲਾਂਕਿ ਸਰਵੇ ਵਿਚ ਹਿੱਸਾ ਲੈਣ ਵਾਲੇ ਤੀਜੇ ਭਾਰਤੀ ਨੂੰ ਲੱਗਦਾ ਹੈ ਕਿ ਮਹਿਲਾ ਖਿਡਾਰੀ ਪੁਰਸ਼ ਖਿਡਾਰੀਆਂ ਦੀ ਤੁਲਨਾ ਵਿਚ ਚੰਗੀਆਂ ਨਹੀਂ ਹੁੰਦੀਆਂ।

Gurdeep Singh

This news is Content Editor Gurdeep Singh