ਵਾਨ ਡੀ ਪੋਲ ਗੋਲਕੀਪਿੰਗ ਦੇ ਸ਼ਾਨਦਾਰ ਕੋਚ, ਭਾਰਤੀ ਹਾਕੀ ਨੂੰ ਉਨ੍ਹਾਂ ਦੇ ਮਾਰਗਦਰਸ਼ਨ ਨਾਲ ਹੋਵੇਗਾ ਫਾਇਦਾ : ਸ਼੍ਰੀਜੇਸ਼

07/18/2023 5:21:23 PM

ਬੰਗਲੁਰੂ- ਤਜਰਬੇਕਾਰ ਭਾਰਤੀ ਹਾਕੀ ਗੋਲਕੀਪਰ ਪੀਆਰ ਸ੍ਰੀਜੇਸ਼ ਦਾ ਮੰਨਣਾ ਹੈ ਕਿ ਇਸ ਮਹੀਨੇ ਸਪੇਨ 'ਚ ਖੇਡੇ ਜਾਣ ਵਾਲੇ ਟੂਰਨਾਮੈਂਟ ਅਤੇ ਤਿੰਨ ਅਗਸਤ ਤੋਂ ਚੇਨਈ 'ਚ ਆਯੋਜਿਤ ਹੋਣ ਵਾਲੀ ਏਸ਼ੀਅਨ ਚੈਂਪੀਅਨਸ ਟਰਾਫੀ ਤੋਂ ਪਹਿਲਾ ਨੀਦਰਲੈਂਡ ਦੇ ਡੇਨਿਸ ਵਾਨ ਡੀ ਪੋਲ ਨਾਲ ਗੋਲਕੀਪਿੰਗ ਲਈ ਵਿਸ਼ੇਸ਼ ਕੋਚਿੰਗ ਕੈਂਪ ਤੋਂ ਟੀਮ ਨੂੰ ਨਿਸ਼ਚਿਤ ਤੌਰ 'ਤੇ ਮਦਦ ਮਿਲੇਗੀ। ਇਹ ਗੋਲਕੀਪਿੰਗ ਕੋਚ ਬੰਗਲੁਰੂ 'ਚ ਭਾਰਤੀ ਟੀਮ ਦੇ ਗੋਲਕੀਪਰਾਂ ਲਈ ਦੋ ਵਿਸ਼ੇਸ਼ ਕੈਂਪਾਂ 'ਚ ਸ਼ਾਮਲ ਹੋਣਗੇ। ਉਨ੍ਹਾਂ ਦੀ ਦੇਖ-ਰੇਖ 'ਚ ਪਹਿਲਾ ਕੈਂਪ ਇੱਥੇ ਲਗਾਇਆ ਜਾ ਰਿਹਾ ਹੈ ਜਦਕਿ ਦੂਜਾ ਕੈਂਪ 7 ਤੋਂ 14 ਸਤੰਬਰ ਤੱਕ ਹਾਂਗਜ਼ੂ 'ਚ ਏਸ਼ੀਆਈ ਖੇਡਾਂ ਤੋਂ ਪਹਿਲਾਂ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ- ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ’ਚ ਸ਼ਾਟਪੁੱਟਰ ਮਨਪ੍ਰੀਤ ਕੌਰ ਨੇ ਜਿੱਤਿਆ ਕਾਂਸੀ ਤਮਗਾ
ਸ਼੍ਰੀਜੇਸ਼ ਨੇ ਓਲੰਪਿਕ 'ਚ ਭਾਰਤ ਦੇ ਚਾਰ ਦਹਾਕਿਆਂ ਦੇ ਤਗਮੇ ਦੇ ਸੋਕੇ ਨੂੰ ਖਤਮ ਕਰਨ 'ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਸ਼ਾਨਦਾਰ ਕੋਸ਼ਿਸ਼ ਨੇ ਟੋਕੀਓ ਓਲੰਪਿਕ 'ਚ ਭਾਰਤ ਨੂੰ ਕਾਂਸੀ ਦਾ ਤਗਮਾ ਦਿਵਾਇਆ ਸੀ। ਉਨ੍ਹਾਂ ਕਿਹਾ ਕਿ ਵਾਨ ਡੀ ਪੋਲ ਦੇ ਆਉਣ ਨਾਲ ਭਾਰਤ ਦੇ ਨੌਜਵਾਨ ਗੋਲਕੀਪਰਾਂ ਨੂੰ ਫਾਇਦਾ ਹੋਵੇਗਾ। ਸ਼੍ਰੀਜੇਸ਼ ਨੇ ਇੱਥੇ ਜਾਰੀ ਇਕ ਬਿਆਨ 'ਚ ਕਿਹਾ, “ਡੇਨਿਸ ਵਾਨ ਡੀ ਪੋਲ ਇੱਕ ਸ਼ਾਨਦਾਰ ਕੋਚ ਹੈ। ਉਨ੍ਹਾਂ ਦੇ ਤਜਰਬੇ ਅਤੇ ਯੋਗਤਾ ਦੇ ਕਿਸੇ ਵਿਅਕਤੀ ਨਾਲ ਨੇੜਿਓਂ ਕੰਮ ਕਰਨਾ ਨਿਸ਼ਚਿਤ ਤੌਰ 'ਤੇ ਫਾਇਦੇਮੰਦ ਰਿਹਾ ਹੈ। ਸਾਡੇ ਕੋਲ ਆਉਣ ਵਾਲੇ ਸਮੇਂ 'ਚ ਹਿੱਸਾ ਲੈਣ ਲਈ ਮਹੱਤਵਪੂਰਨ ਟੂਰਨਾਮੈਂਟ ਹਨ। ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਉਨ੍ਹਾਂ ਦੇ ਸਮੇਂ ਦੀ ਚੰਗੀ ਵਰਤੋਂ ਕੀਤੀ ਹੈ। ਇਸ ਦਾ ਖਾਸ ਤੌਰ 'ਤੇ ਨੌਜਵਾਨ ਗੋਲਕੀਪਰਾਂ ਨੂੰ ਫਾਇਦਾ ਹੋਵੇਗਾ।
ਸ਼੍ਰੀਜੇਸ਼ ਨੇ ਕਿਹਾ, “ਖੇਡ ਦੀ ਉਨ੍ਹਾਂ ਦੀ ਸਮਝ ਅਤੇ ਕੋਚਿੰਗ ਹੁਨਰ ਨੇ ਨਿਸ਼ਚਿਤ ਤੌਰ 'ਤੇ ਮਦਦ ਕੀਤੀ ਹੈ। ਅਸੀਂ ਪੈਨਲਟੀ ਕਾਰਨਰ ਡਿਫੈਂਡਿੰਗ, ਪੈਨਲਟੀ ਸ਼ੂਟਆਊਟ ਅਤੇ ਸਭ ਤੋਂ ਮਹੱਤਵਪੂਰਨ ਸਾਡੇ ਫੁਟਵਰਕ ਸਮੇਤ ਵੱਖ-ਵੱਖ ਅਭਿਆਸਾਂ 'ਤੇ ਕੰਮ ਕੀਤਾ ਹੈ। ਟੂਰਨਾਮੈਂਟ ਦੇ ਨਾਲ ਆਪਣੇ ਰੁਝੇਵੇਂ ਸੀਜ਼ਨ ਦੀ ਸ਼ੁਰੂਆਤ ਕਰਾਂਗੇ। ਟੀਮ ਦਾ ਸੀਜ਼ਨ 23 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਹਾਂਗਜ਼ੂ ਏਸ਼ੀਆਈ ਖੇਡਾਂ ਨਾਲ ਖ਼ਤਮ ਹੋਵੇਗਾ।

ਇਹ ਵੀ ਪੜ੍ਹੋ- ਅਫਗਾਨਿਸਤਾਨ ਦੇ ਕੋਚ ਜੋਨਾਥਨ ਟ੍ਰਾਟ ਆਲਰਾਊਂਡਰ ਉਮਰਜ਼ਈ 'ਤੇ ਲਗਾਇਆ ਜੁਰਮਾਨਾ
ਸਪੇਨ 'ਚ ਹੋਣ ਵਾਲੇ ਪੰਜ ਦਿਨਾਂ ਟੂਰਨਾਮੈਂਟ 'ਚ ਭਾਰਤ ਦਾ ਸਾਹਮਣਾ ਇੰਗਲੈਂਡ, ਨੀਦਰਲੈਂਡ ਅਤੇ ਮੇਜ਼ਬਾਨ ਟੀਮ ਨਾਲ ਹੋਵੇਗਾ। ਟੀਮ ਚੇਨਈ 'ਚ ਏਸ਼ੀਅਨ ਚੈਂਪੀਅਨਜ਼ ਟਰਾਫੀ 'ਚ ਸਿੰਗਲ ਰਾਊਂਡ ਰੋਬਿਨ ਫਾਰਮੈਟ 'ਚ ਚੀਨ, ਕੋਰੀਆ, ਜਾਪਾਨ, ਪਾਕਿਸਤਾਨ ਅਤੇ ਮਲੇਸ਼ੀਆ ਨਾਲ ਭਿੜੇਗੀ। 35 ਸਾਲਾਂ ਸ੍ਰੀਜੇਸ਼ ਨੇ ਕਿਹਾ ਕਿ ਉਨ੍ਹਾਂ ਨੇ ਇਸ ਸੈਸ਼ਨ 'ਚ ਜੋ ਕੁਝ ਸਿੱਖਿਆ ਹੈ ਉਨ੍ਹਾਂ ਨੂੰ ਅਮਲ 'ਚ ਲਿਆ ਰਿਹਾ ਹੈ ਅਤੇ ਉਨ੍ਹਾਂ ਨੂੰ ਮੈਦਾਨ 'ਚ ਲਾਗੂ ਕਰਨ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਨੇ ਕਿਹਾ, ''ਮੇਰਾ ਤੁਰੰਤ ਧਿਆਨ 'ਸਪੈਨਿਸ਼ ਹਾਕੀ ਫੈਡਰੇਸ਼ਨ' ਦੀ 100ਵੀਂ ਵਰ੍ਹੇਗੰਢ ਦੇ ਮੈਚਾਂ 'ਤੇ ਹੈ। ਇਸ ਟੂਰਨਾਮੈਂਟ 'ਚ ਅਸੀਂ ਕੈਂਪ 'ਚ ਸਿੱਖੀਆਂ ਗੱਲਾਂ ਨੂੰ ਮੈਦਾਨ 'ਚ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਬਾਅਦ ਅਸੀਂ ਏਸ਼ੀਆਈ ਚੈਂਪੀਅਨਸ਼ਿਪ 'ਚ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਦੀ ਪਰਖ ਕਰਾਂਗੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon