ਏਸ਼ੀਆਈ ਖੇਡਾਂ ''ਚ ਭਾਰਤੀ ਹਾਕੀ ਟੀਮਾਂ ਨੂੰ ਮਿਲੇ ਸੌਖੇ ਪੂਲ

07/17/2018 11:52:26 AM

ਨਵੀਂ ਦਿੱਲੀ— ਅਗਲੇ ਮਹੀਨੇ ਇੰਡੋਨੇਸ਼ੀਆ ਦੇ ਜਕਾਰਤਾ 'ਚ ਸ਼ੁਰੂ ਹੋ ਰਹੀਆਂ ਏਸ਼ੀਆਈ ਖੇਡਾਂ 'ਚ ਭਾਰਤੀ ਟੀਮਾਂ ਨੂੰ ਸੌਖੇ ਪੂਲ ਮਿਲੇ ਹਨ। ਭਾਰਤੀ ਪੁਰਸ਼ ਟੀਮ ਨੂੰ ਆਪਣੇ ਪਹਿਲੇ ਮੈਚ 'ਚ ਹਾਂਗਕਾਂਗ ਦਾ ਸਾਹਮਣਾ ਕਰਨਾ ਹੈ ਤਾਂ ਮਹਿਲਾ ਟੀਮ ਮੇਜ਼ਬਾਨ ਦੇਸ਼ ਦੇ ਖਿਲਾਫ ਆਪਣਾ ਪਹਿਲਾ ਮੈਚ ਖੇਡੇਗੀ। ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਭਾਰਤੀ ਪੁਰਸ਼ ਟੀਮ ਨੂੰ ਪੂਲ-ਏ 'ਚ ਕੋਰੀਆ, ਜਾਪਾਨ, ਸ਼੍ਰੀਲੰਕਾ ਅਤੇ ਹਾਂਗਕਾਂਗ ਦੇ ਨਾਲ ਰਖਿਆ ਗਿਆ ਹੈ। 

ਭਾਰਤੀ ਪੁਰਸ਼ ਟੀਮ 22 ਅਗਸਤ ਨੂੰ ਹਾਂਗਕਾਂਗ ਨਾਲ ਭਿੜਨ ਦੇ ਬਾਅਦ 24 ਅਗਸਤ ਨੂੰ ਜਾਪਾਨ ਨਾਲ ਭਿੜੇਗੀ। ਇਸ ਤੋਂ ਬਾਅਦ 26 ਨੂੰ ਦੱਖਣੀ ਕੋਰੀਆ ਅਤੇ 28 ਨੂੰ ਸ਼੍ਰੀਲੰਕਾ ਨਾਲ ਭਿੜੇਗੀ। ਮਹਿਲਾ ਟੀਮ ਨੂੰ ਪੂਲ ਬੀ 'ਚ ਦੱਖਣੀ ਕੋਰੀਆ, ਥਾਈਲੈਂਡ, ਕਜ਼ਾਕਿਸਤਾਨ ਅਤੇ ਇੰਡੋਨੇਸ਼ੀਆ ਦੇ ਨਾਲ ਰਖਿਆ ਗਿਆ ਹੈ। ਮਹਿਲਾ ਟੀਮ ਆਪਣਾ ਪਹਿਲਾ ਮੈਚ ਇੰਡੋਨੇਸ਼ੀਆ ਦੇ ਖਿਲਾਫ 19 ਅਗਸਤ ਨੂੰ ਖੇਡੇਗੀ। ਇਸ ਤੋਂ ਬਾਅਦ 21 ਤਾਰੀਖ ਨੂੰ ਕਜ਼ਾਕਿਸਤਾਨ, 25 ਨੂੰ ਕੋਰੀਆ ਅਤੇ 27 ਨੂੰ ਥਾਈਲੈਂਡ ਦਾ ਸਾਹਮਣਾ ਕਰੇਗੀ।