ਭਾਰਤੀ ਹਾਕੀ ਟੀਮ ਨੇ ਓਲੰਪਿਕ ਕੁਆਲੀਫਾਇਰ ਦੇ ਆਖਰੀ ਦੌਰ 'ਚ ਸਥਾਨ ਪੱਕਾ ਕੀਤਾ

06/22/2019 4:31:49 PM

ਹਿਰੋਸ਼ਿਮਾ— ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਨੂੰ ਹੇਠਲੀ ਰੈਂਕਿੰਗ 'ਤੇ ਕਾਬਜ ਚਿਲੀ ਨੂੰ ਐੱਫ.ਆਈ.ਐੱਚ. ਸੀਰੀਜ਼ ਫਾਈਨਲਸ ਦੇ ਸੈਮੀਫਾਈਨਲਸ 'ਚ 4-2 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਕੁਆਲੀਫਾਇਰ ਦੇ ਅੰਤਿਮ ਦੌਰ 'ਚ ਸਥਾਨ ਪੱਕਾ ਕੀਤਾ। ਚਿਲੀ ਨੇ 18ਵੇਂ ਮਿੰਟ 'ਚ ਕੈਰੋਲਿਨਾ ਗਾਰਸੀਆ ਦੇ ਗੋਲ ਦੀ ਮਦਦ ਨਾਲ ਬੜ੍ਹਤ ਬਣਾ ਲਈ ਸੀ ਪਰ ਛੇਤੀ ਹੀ ਭਾਰਤ ਨੇ 22ਵੇਂ ਮਿੰਟ 'ਚ ਗੁਰਜੀਤ ਕੌਰ ਦੇ ਗੋਲ ਨਾਲ ਬਰਾਬਰੀ ਹਾਸਲ ਕੀਤੀ। ਹਾਫ ਟਾਈਮ ਤਕ ਸਕੋਰ 1-1 ਰਿਹਾ। 

ਭਾਰਤ ਨੇ ਇਸ ਤੋਂ ਬਾਅਦ ਨਵਨੀਤ ਕੌਰ ਦੇ 31ਵੇਂ ਮਿੰਟ 'ਚ ਕੀਤੇ ਗਏ ਗੋਲ ਨਾਲ ਦੋ ਗੋਲ ਦੀ ਬੜ੍ਹਤ ਹਾਸਲ ਕਰ ਲਈ ਅਤੇ ਫਿਰ ਗੁਰਜੀਤ ਕੌਰ ਨੇ 37ਵੇਂ ਮਿੰਟ 'ਚ ਆਪਣਾ ਦੂਜਾ ਗੋਲ ਕਰ ਦਿੱਤਾ। ਮੈਨੁਏਲਾ ਉਰੋਜ ਨੇ ਚਿਲੀ ਲਈ ਦੂਜਾ ਗੋਲ 43ਵੇਂ ਮਿੰਟ 'ਚ ਦਾਗਿਆ ਜਿਸ ਨਾਲ ਉਸ ਨੇ ਗੋਲ ਫਰਕ ਨੂੰ ਘੱਟ ਕੀਤਾ। ਪਰ ਭਾਰਤੀ ਕਪਤਾਨ ਰਾਣੀ ਰਾਮਪਾਲ ਨੇ 57ਵੇਂ ਮਿੰਟ 'ਚ ਗੋਲ ਦੀ ਮਦਦ ਨਾਲ ਸਕੋਰ 4-2 ਕਰ ਦਿੱਤਾ ਜੋ ਫੈਸਲਾਕੁੰਨ ਰਿਹਾ। ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਭਾਰਤ ਦਾ ਸਾਹਮਣਾ ਰੂਸ ਅਤੇ ਜਾਪਾਨ ਵਿਚਾਲੇ ਸ਼ਨੀਵਾਰ ਨੂੰ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਇਸ ਟੂਰਨਾਮੈਂਟ 'ਚ ਚੋਟੀ ਦੀਆਂ ਦੋ ਟੀਮਾਂ ਸਾਲ ਦੇ ਅੰਤ 'ਚ ਹੋਣ ਵਾਲੇ 2020 ਓਲੰਪਿਕ ਕੁਆਲੀਫਾਇਰ ਦੇ ਅੰਤਿਮ ਦੌਰ ਲਈ ਕੁਆਲੀਫਾਈ ਕਰਨਗੀਆਂ।

Tarsem Singh

This news is Content Editor Tarsem Singh