ਸੋਨਾ ਜਿੱਤਣ ਦੇ ਟੀਚੇ ਨਾਲ ਭਾਰਤੀ ਹਾਕੀ ਟੀਮਾਂ ਜਕਾਰਤਾ ਰਵਾਨਾ

08/14/2018 3:40:15 PM

ਨਵੀਂ ਦਿੱਲੀ : ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ 18ਵੇਂ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤ ਕੇ ਸਿੱਧੇ 2020 ਦੇ ਟੋਕਿਓ ਓਲੰਪਿਕ ਦਾ ਟਿਕਟ ਕਟਾਉਣ ਦੇ ਟੀਚੇ ਦੇ ਨਾਲ ਮੰਗਲਵਾਰ ਸਵੇਰੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਕਾਰਤਾ ਰਵਾਨਾ ਹੋ ਗਈ। 18 ਮੈਂਬਰੀ ਮਹਿਲਾ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਮੇਜ਼ਬਾਨ ਇੰਡੋਨੇਸ਼ੀਆ ਖਿਲਾਫ 19 ਅਗਸਤ ਨੂੰ ਪੂਲ-ਬੀ ਦੇ ਆਪਣੇ ਸ਼ੁਰੂਆਤੀ ਮੈਚ ਤੋਂ ਕਰੇਗੀ। ਜਦਕਿ ਪੁਰਸ਼ ਟੀਮ ਆਪਣੀ ਖਿਤਾਬ ਬਚਾਓ ਮੁਹਿੰਮ ਦੀ ਸ਼ੁਰੂਆਤ 20 ਅਗਸਤ ਨੂੰ ਇੰਡੋਨੇਸ਼ੀਆ ਖਿਲਾਫ ਕਰੇਗੀ। ਭਾਰਤੀ ਮਹਿਲਾ ਟੀਮ ਦੇ ਗਰੁਪ 'ਚ ਕੋਰੀਆ, ਥਾਈਲੈਂਡ, ਕਜਾਖਸਤਾਨ ਅਤੇ ਇੰਡੋਨੇਸ਼ੀਆ ਹਨ। ਗਰੁਪ 'ਚ ਚੋਟੀ 2 ਸਥਾਨ 'ਚ ਰਹਿਣ ਵਾਲੀਆਂ ਟੀਮਾਂ ਨੂੰ ਸੈਮੀਫਾਈਨਲ 'ਚ ਪ੍ਰਵੇਸ਼ ਮਿਲੇਗਾ। ਸਾਬਕਾ ਚੈਂਪੀਅਨ ਪੁਰਸ਼ ਟੀਮ ਦੇ ਗਰੁਪ 'ਚ ਇੰਡੋਨੇਸ਼ੀਆ, ਕੋਰੀਆ, ਜਾਪਾਨ, ਸ਼੍ਰੀਲੰਕਾ ਅਤੇ ਹਾਂਗਕਾਂਗ ਹੈ।