ਮਨਪ੍ਰੀਤ ਦੀ ਅਗਵਾਈ ''ਚ ਭਾਰਤੀ ਹਾਕੀ ਟੀਮ ਜਰਮਨੀ ਰਵਾਨਾ

05/29/2017 2:45:57 PM

ਬੰਗਲੌਰ— ਅਗਲੇ ਮਹੀਨੇ ਹੋਣ ਵਾਲੇ ਹਾਕੀ ਵਿਸ਼ਵ ਲੀਗ ਸੇਮੀਫਾਈਨਲ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ 'ਤੇ ਨਜ਼ਰ ਰੱਖਣ ਵਾਲੀ ਭਾਰਤੀ ਟੀਮ 1 ਜੂਨ ਤੋਂ ਜਰਮਨੀ 'ਚ ਸ਼ੁਰੂ ਹੋਣ ਵਾਲੇ 3 ਦੇਸ਼ਾਂ ਦੇ ਇੰਨਵੀਟੇਸ਼ਨ ਟੂਰਨਾਮੈਂਟ ਲਈ ਅੱਜ ਰਵਾਨਾ ਹੋ ਗਈ ਹੈ। ਮਨਪ੍ਰੀਤ ਸਿੰਘ ਦੀ ਅਗਵਾਈ 'ਚ 18 ਮੈਂਬਰੀ ਟੀਮ ਅੱਜ ਸਵੇਰੇ ਪੇਗੋੜਾ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਈ। ਟੀਮ ਇੱਥੇ ਭਾਰਤੀ ਖੇਡ ਅਥਾਰਟੀ 'ਚ 2 ਹਫਤੇ ਦੇ ਰਾਸ਼ਟਰੀ ਕੈਂਪ 'ਚ ਸੀ। ਡਸੇਲਡੋਰਫ 'ਚ ਹੋਣ ਵਾਲੇ ਟੂਰਨਾਮੈਂਟ 'ਚ ਭਾਰਤੀ ਟੀਮ ਜਰਮਨੀ ਅਤੇ ਬੇਲਜੀਅਮ ਖਿਲਾਫ 2 ਮੈਚ ਖੇਡੇਗੀ। ਮਨਪ੍ਰੀਤ ਨੇ ਰਵਾਨਾ ਹੋਣ ਤੋਂ ਪਹਿਲਾ ਕਿਹਾ ਕਿ ਜਰਮਨੀ ਅਤੇ ਬੇਲਜੀਅਮ ਦੋਵੇਂ ਰਿਓ ਓਲੰਪਿਕ ਤਮਗਾ ਜੇਤੂ ਜਿਹੀਆਂ ਚੋਟੀ ਦੀਆਂ ਟੀਮਾਂ ਖਿਲਾਫ ਖੇਡਣ ਨਾਲ ਸਾਨੂੰ ਹੀਰੋ ਹਾਕੀ ਵਿਸ਼ਵ ਲੀਗ ਸੇਮੀਫਾਈਨਲ ਪੁਰਸ਼ ਲਈ ਕਾਫੀ ਸਹਾਇਤਾ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਖਿਲਾਫ ਚੰਗਾ ਪ੍ਰਦਰਸ਼ਨ ਕਰਾਂਗੇ ਅਤੇ ਇਸ ਨਾਲ ਸਾਡੇ ਆਤਮਵਿਸ਼ਵਾਸ 'ਚ ਵਾਧਾ ਹੋਵੇਗਾ। ਇਸ ਨਾਲ ਸਾਨੂੰ ਆਪਣੇ ਖੇਡ 'ਚ ਮਾਮੂਲੀ ਬਦਲਾਅ ਕਰਨ ਦਾ ਜ਼ਿਆਦਾ ਸਮੇਂ ਮਿਲ ਜਾਵੇਗਾ ਅਤੇ ਅਸੀਂ ਆਪਣੀਆਂ ਗਲਤੀਆਂ ਨੂੰ ਸੁਧਾਰ ਲਵਾਂਗੇ। ਅਸੀਂ ਆਪਣੇ ਪ੍ਰਦਰਸ਼ਨ ਦੀ ਸਮੀਖਿਆ ਕਰਨ 'ਚ ਕਾਬਲ ਹੋਵਾਗੇ ਅਤੇ ਲੰਡਨ 'ਚ ਵੱਡੀ ਚੁਣੌਤੀ ਲਈ ਤਿਆਰ ਰਹਾਂਗੇ।