ਭਾਰਤੀ ਗੋਲਫਰ ਸ਼ੁਭਾਂਕਰ ਨੇ ਮੈਕਸੀਕੋ 'ਚ ਬੜਤ ਕਾਇਮ ਰੱਖੀ

03/05/2018 1:09:22 AM

ਮੈਕਸੀਕੋ— ਭਾਰਤੀ ਗੋਲਫਰ ਸ਼ੁਭਾਂਕਰ ਸ਼ਰਮਾ ਨੇ ਵਿਸ਼ਵ ਗੋਲਫ ਚੈਂਪੀਅਨਸ਼ਿਪ ਦੇ ਤੀਜੇ ਦੌਰ ਤੋਂ ਬਾਅਦ ਸਾਰਿਆ ਨੂੰ ਹੈਰਾਨ ਕਰਦੇ ਹੋਏ ਬੀਤੀ ਰਾਤ ਨੂੰ ਦੋ ਸ਼ਾਟ ਦੀ ਬੜਤ ਕਾਇਮ ਰੱਖੀ। 21 ਸਾਲਾਂ ਸ਼ੁਭਾਂਕਰ ਨੇ ਤੀਜੇ ਦੌਰ 'ਚ ਅੰਡਰ-69 ਦਾ ਕਾਰਡ ਖੇਡਿਆ ਜਿਸ ਨਾਲ ਹੁਣ ਅਗਲੇ 18 ਹੋਲ ਉਸ ਲਈ ਕਾਫੀ ਅਹਿੰਮ ਰਹਿਣਗੇ।
ਜੇਕਰ ਉਹ ਖਿਤਾਬ ਜਿੱਤ ਜਾਂਦਾ ਹੈ ਤਾਂ ਉਹ ਵਿਸ਼ਵ ਗੋਲਫ ਚੈਂਪੀਅਨਸ਼ਿਪ ਜਿੱਤਣ ਵਾਲਾ ਨੌਜਵਾਨ ਗੋਲਫਰ ਖਿਡਾਰੀ ਬਣ ਜਾਵੇਗਾ। ਇਸ ਤੋਂ ਪਹਿਲਾਂ ਪੈਟ੍ਰਿਕ ਰੀਡ ਨੇ 23 ਸਾਲ ਦੀ ਉਮਰ 'ਚ 2014 'ਚ ਇਹ ਖਿਤਾਬ ਹਾਸਲ ਕੀਤਾ ਸੀ. 
ਉਹ ਇਸ ਤਰ੍ਹਾਂ 42 ਵਾਰ ਦੇ ਪੀ. ਜੀ. ਏ. ਟੂਰ ਜੇਤੂ ਫਿਲ ਮਿਕੇਲਸਨ (65), ਟਾਇਰੇਲ ਹੈਟਨ (64), ਸਰਿਗਯੋ ਗਾਸਯਾ (69) ਅਤੇ ਰਾਫਾ ਕਾਬਰੇਰਾ ਬੇਲੋ (69) 'ਤੇ ਬੜਤ ਬਣਾ ਕੇ ਰੱਖੀ ਹੈ। ਦੁਨੀਆ ਦੇ ਨੰਬਰ ਇਕ ਅਤੇ ਸਾਬਕਾ ਚੈਂਪੀਅਨ ਡਸਟਿਨ ਜਾਨਸਨ ਨੇ 68 ਦਾ ਕਾਰਡ ਖੇਡਿਆ ਜਿਸ ਨਾਲ ਉਹ ਸੰਯੁਕਤ ਰੂਪ ਤੋਂ 6ਵੇਂ ਸਥਾਨ 'ਤੇ ਹੈ ਅਤੇ ਸ਼ੁਭੰਕਰ ਤੋਂ ਤਿੰਨ ਸ਼ਾਟ ਪਿੱਛੇ ਹੈ।