ਭਾਰਤੀ ਗੋਲਫਰ ਜੋਤੀ ਰੰਧਾਵਾ ਰਹੇ ਸਾਂਝੇ ''ਤੌਰ ''ਤੇ 17ਵੇਂ ਸਥਾਨ ''ਤੇ

12/10/2019 2:16:07 AM

ਬੇਲ ਓਮਬਰੇ (ਮਾਰੀਸ਼ਸ)— ਭਾਰਤੀ ਗੋਲਫਰ ਜੋਤੀ ਰੰਧਾਵਾ ਨੇ ਐਤਵਾਰ ਨੂੰ ਇੱਥੇ ਮਾਰੀਸ਼ਸ ਓਪਨ ਦੇ ਚੌਥੇ ਦੌਰ 'ਚ ਬੋਗੀ ਸਮੇਤ ਸੱਤ ਅੰਡਰ ਦਾ ਕਾਰਡ ਖੇਡ ਕੇ ਆਪਣੀ ਮੁਹਿੰਮ ਨੂੰ ਸਾਂਝੇ ਤੌਰ 'ਤੇ 17ਵੇਂ ਸਥਾਨ ਦੇ ਨਾਲ ਖਤਮ ਕੀਤਾ। ਏਸ਼ੀਆਈ ਟੂਰ ਦੇ ਅੱਠ ਵਾਰ ਦੇ ਜੇਤੂ 47 ਸਾਲ ਦੇ ਰੰਧਾਵਾ ਦਾ ਕੁਲ ਸਕੋਰ 274 ਦਾ ਰਿਹਾ।
ਹੋਰ ਭਾਰਤੀਆਂ 'ਚ ਅਭਿਜੀਤ ਸਿੰਘ ਸਾਂਝੇ ਤੌਰ 'ਤੇ 54ਵੇਂ ਜਦਕਿ ਉਦਯਨ ਮਾਨੇ ਸਾਂਝੇ ਤੌਰ 'ਤੇ 71ਵੇਂ ਸਥਾਨ 'ਤੇ ਰਹੇ। ਡੈਨਮਾਰਕ ਦੇ 18 ਸਾਲਾ ਰਸਮੁਸ ਹੋਗਾਰਡ ਨੇ ਤਿੰਨ ਖਿਡਾਰੀਆਂ ਦੇ ਵਿਚ ਹੋਏ ਪਲੇਅ ਆਫ ਨੂੰ ਜਿੱਤ ਕੇ ਖਿਤਾਬ ਆਪਣੇ ਨਾਂ ਕੀਤਾ। ਹੋਗਾਰਡ ਦੇ ਨਾਲ ਫਰਾਂਸ ਦੇ ਐਟੋਈਨੇ ਰੋਜਨੇਰ ਤੇ ਇਟਲੀ ਦੇ ਰੇਨਾਟੋ ਪਾਰਾਟੋਰੇ ਦਾ ਸਕੋਰ 19 ਅੰਡਰ ਸੀ।

Gurdeep Singh

This news is Content Editor Gurdeep Singh