ਲਾਹਿੜੀ ਮੀਂਹ ਨਾਲ ਪ੍ਰਭਾਵਿਤ ਤੀਜੇ ਦੌਰ ਦੇ ਬਾਅਦ ਸਾਂਝੇ 45ਵੇਂ ਸਥਾਨ ’ਤੇ

06/13/2021 2:23:28 PM

ਰਿਜਲੈਂਡ— ਭਾਰਤੀ ਗੋਲਫ਼ਰ ਅਨਿਰਬਾਨ ਲਾਹਿੜੀ ਨੇ ਇੱਥੇ ਪਾਲਮੇਟੀਓ ਚੈਂਪੀਅਨਸ਼ਿਸ਼ਪ ਦੇ ਤੀਜੇ ਦੌਰ ’ਚ ਇਕ ਅੰਡਰ 70 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ ਤੌਰ ’ਤੇ 45ਵੇਂ ਸਥਾਨ ’ਤੇ ਰਹੇ ਹਨ। ਮੀਂਹ ਨੇ ਤੀਜਾ ਦੌਰ ਵੀ ਪ੍ਰਭਾਵਿਤ ਕੀਤਾ ਜਿਸ ਨਾਲ ਇਹ ਪੂਰਾ ਨਹੀਂ ਹੋ ਸਕਿਆ ਪਰ ਲਾਹਿੜੀ ਆਪਣੇ 18 ਹੋਲ ਪੂਰੇ ਕਰਨ ’ਚ ਸਫ਼ਲ ਰਹੇ ਜਿਸ ’ਚ ਉਨ੍ਹਾਂ ਨੇ ਚਾਰ ਬਰਡੀ ਲਾਈ ਤੇ ਤਿੰਨ ਬੋਗੀ ਕੀਤੀ। ਇਸ ਨਾਲ 54 ਹੋਲ ’ਚ ਉਨ੍ਹਾਂ ਦਾ ਕੁਲ ਸਕੋਰ ਇਕ ਅੰਡਰ ਹੈ।

Tarsem Singh

This news is Content Editor Tarsem Singh