ਇਸ ਸਾਲ ਵਨ ਡੇ 'ਚ ਸਭ ਤੋਂ ਵੱਧ ਵਿਕਟਾਂ ਲੈ ਕੇ ਦੁਨੀਆ ਦਾ ਪਹਿਲਾ ਗੇਂਦਬਾਜ਼ ਬਣਿਆ ਸ਼ਮੀ

12/19/2019 2:17:45 PM

ਸਪੋਰਟਸ ਡੈਸਕ— ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵੈਸਟਇੰਡੀਜ਼ ਖਿਲਾਫ ਦੂਜੇ ਵਨ ਡੇ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇਸ ਸਾਲ ਵਨ-ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਦੁਨੀਆ ਦਾ ਪਹਿਲਾ ਗੇਂਦਬਾਜ਼ ਬਣ ਗਿਆ ਹੈ। ਵਿਸ਼ਾਖਾਪਟਨਮ 'ਚ ਮੁਹੰਮਦ ਸ਼ਮੀ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ ਅਤੇ ਉਸ ਨੇ ਵਿੰਡੀਜ਼ ਟੀਮ ਦੇ ਤਿੰਨ ਅਹਿਮ ਬੱਲੇਬਾਜ਼ ਨੂੰ ਆਊਟ ਕਰਕੇ ਭਾਰਤੀ ਟੀਮ ਦੀ ਜਿੱਤ ਦੀ ਨੀਹ੍ਹ ਹੋਰ ਮਜ਼ਬੂਤ ਕਰ ਦਿੱਤੀ।
ਵਨ-ਡੇ 'ਚ ਸ਼ਮੀ ਨੇ ਹਾਸਲ ਕੀਤੀਆਂ ਸਭ ਤੋਂ ਜ਼ਿਆਦਾ ਵਿਕਟਾਂ
ਇਸ ਸਾਲ ਵਨ-ਡੇ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਮੁਹੰਮਦ ਸ਼ਮੀ ਹੁਣ ਪਹਿਲੇ ਸਥਾਨ 'ਤੇ ਆ ਗਿਆ ਹੈ। ਸਾਲ 2019 'ਚ ਸ਼ਮੀ ਨੇ ਹੁਣ ਤੱਕ ਕੁਲ 39 ਵਿਕਟਾਂ ਲਈਆਂ ਹਨ। ਉਥੇ ਹੀ ਇਸ ਮਾਮਲੇ 'ਚ ਟਰੇਂਟ ਬੋਲਟ ਉਸ ਤੋਂ ਠੀਕ ਪਿੱਛੇ ਦੂਜੇ ਨੰਬਰ 'ਤੇ ਹੈ ਜਿਸ ਦੇ ਨਾਂ 'ਤੇ 38 ਵਿਕਟਾਂ ਦਰਜ ਹਨ।

ਸਾਲ 2019 'ਚ ਵਨ-ਡੇ 'ਚ ਸਭ ਤੋਂ ਜ਼ਿਆਦਾ ਵਿਕੇਟ ਲੈਣ ਵਾਲੇ ਗੇਂਦਬਾਜ਼
ਮੁਹੰਮਦ ਸ਼ਮੀ- 40* ਵਿਕਟਾਂ
ਟਰੇਂਟ ਬੋਲਟ - 38 ਵਿਕਟਾਂ
ਲਾਕੀ ਫਰਗਿਊਸਨ- 35 ਵਿਕਟਾਂ
ਮੁਸਤਾਫਿਜ਼ੁਰ ਰਹਿਮਾਨ - 34 ਵਿਕਟਾਂ
ਵਿੰਡੀਜ਼ ਖਿਲਾਫ ਸ਼ਮੀ ਦਾ ਪ੍ਰਦਰਸ਼ਨ
ਮੁਹੰਮਦ ਸ਼ਮੀ ਨੇ ਦੂਜੇ ਵਨ-ਡੇ 'ਚ ਵੈਸਟਇੰਡੀਜ਼ ਖਿਲਾਫ 7.3 ਓਵਰਾਂ 'ਚ 39 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਸ਼ਮੀ ਨੇ ਪਹਿਲੀ ਵਿਕਟ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਨਿਕੋਲਸ ਪੂਰਨ ਦੀ ਲਈ। ਪੂਰਨ ਨੂੰ 75 ਦੌੜਾਂ 'ਤੇ ਕੁਲਦੀਪ ਦੇ ਹੱਥੋਂ ਕੈਚ ਆਊਟ ਕਰਵਾਇਆ। ਇਸ ਕੋਂ ਬਾਅਦ ਕਪਤਾਨ ਕਿਰੋਨ ਪੋਲਾਰਡ ਨੂੰ ਗੋਲਡਨ ਡੱਕ 'ਤੇ ਆਊਟ ਕੀਤਾ। ਪੋਲਾਰਡ ਦਾ ਕੈਚ ਰਿਸ਼ਭ ਪੰਤ ਨੇ ਫੜਿਆ। ਉਥੇ ਹੀ ਸ਼ਮੀ ਨੇ ਆਪਣਾ ਤੀਜਾ ਸ਼ਿਕਾਰ ਕੀਮੋ ਪੌਲ ਨੂੰ ਬਣਾਇਆ ਜੋ 46 ਦੌੜਾਂ ਬਣਾ ਕੇ ਖੇਡ ਰਿਹਾ ਸੀ। ਕੀਮੋ ਪੌਲ ਨੂੰੰ ਕਲੀਨ ਬੋਲਡ ਕਰ ਦਿੱਤਾ। ਇਸ ਮੈਚ 'ਚ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਮਿਲੀ ਅਤੇ ਤਿੰਨ ਮੈਚਾਂ ਦੀ ਸੀਰੀਜ਼ ਹੁਣ ਇਕ-ਇਕ ਦੀ ਬਰਾਬਰੀ 'ਤੇ ਆ ਗਈ ਹੈ।